[PR] Gain and Get More Likes and Followers on Instagram.

youthcongresspunjab youthcongresspunjab

1136 posts   6237 followers   1 followings

Punjab Youth Congress  Official Instagram of Punjab Youth Congress National Office Bearers In-charge - Dr Rajinder moond State President Punjab - Amarpreet singh Lally

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਆਟਾ ਦਾਲ ਸਕੀਮ ਦੀ ਵੰਡ ਲਈ ਨੀਲੇ ਕਾਰਡਾਂ ਨੂੰ ਨਵੇਂ ਸਮਾਰਟ ਕਾਰਡਾਂ ਨਾਲ ਬਦਲਣ ਦੀ ਪ੍ਰਿਆ ਨੂੰ ਮਨਜ਼ੂਰੀ, ਇਹ ਫੈਸਲਾ ਆਟਾ-ਦਾਲ ਸਕੀਮ ਦੀ ਜਨਤਕ ਵੰਡ ਪ੍ਰਣਾਲੀ ਰਾਹੀਂ ਯੋਗ ਲਾਭਪਾਤਰੀਆਂ ਨੂੰ ਲਾਭ ਦੇਣ ਨੂੰ ਯਕੀਨੀ ਬਣਾਉਣ ਲਈ ਕੀਤਾ ਹੈ। ਭਾਰਤ ਸਰਕਾਰ ਵੱਲੋਂ ਟੀਚੇ ਮਿੱਥੀ ਲੋਕ ਵੰਡ ਪ੍ਰਣਾਲੀ ਅਧੀਨ ਮਿਲਣ ਵਾਲੇ ਲਾਭਾਂ ਨੂੰ ਇਕ ਅਧਿਕਾਰ ਵਜੋਂ ਸਥਾਪਤ ਕਰਨ ਲਈ ਕੌਮੀ ਖੁਰਾਕ ਸੁਰੱਖਿਆ ਐਕਟ-2013 ਲਾਗੂ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਵੀਂ ਆਟਾ ਦਾਲ ਸਕੀਮ ਨੂੰ ਇਸ ਐਕਟ ਅਧੀਨ ਲਿਆਂਦਾ ਗਿਆ ਹੈ। ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ ਨਵੀਂ ਆਟਾ ਦਾਲ ਦਾ ਨਾਮ ਬਦਲ ਕੇ ਸਮਾਰਟ ਰਾਸ਼ਨ ਕਾਰਡ ਸਕੀਮ ਰੱਖ ਦਿੱਤਾ ਗਿਆ ਹੈ।

ਪਰਾਲੀ ਨੂੰ ਸਾੜਨ ਤੋਂ ਰੋਕਣ ਵਾਸਤੇ ਇਕ ਵੱਡਾ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਨੇ ਚੇਨਈ ਅਧਾਰਿਤ ਇਕ ਕੰਪਨੀ ਨਾਲ ਸਹਿਮਤੀ ਪੱਤਰ (ਐਮ.ਓ.ਯੂ.) ਸਾਈਂਨ ਕੀਤਾ ਹੈ ਜਿਸ ਦੇ ਅਨੁਸਾਰ ਸੂਬੇ ਵਿੱਚ ਪਰਾਲੀ ਤੋਂ ਬਾਇਓ-ਊਰਜਾ ਬਣਾਉਣ ਲਈ 400 ਪ੍ਰੋਸੈਸਿੰਗ ਪਲਾਂਟ ਸਥਾਪਿਤ ਕੀਤੇ ਜਾਣਗੇ। ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਹ ਪਲਾਂਟ ਝੋਨੇ ਦੇ ਅਗਲੇ ਸੀਜ਼ਨ ਤੋਂ ਪਹਿਲਾਂ ਕਾਰਜਸ਼ੀਲ ਹੋ ਜਾਣ।
ਇਸ ਪ੍ਰੋਜੈਕਟ ਨਾਲ ਤਕਰੀਬਨ 30,000 ਨੌਜਵਾਨਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ ਅਤੇ ਅਗਲੇ 10 ਮਹੀਨਿਆਂ ਵਿਚ ਸੂਬੇ ਵਿਚ 10,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ|
#ਬਦਲਦਾ_ਪੰਜਾਬ
#ਵਧਦਾ_ਪੰਜਾਬ

ਬਦਲਦਾ ਪੰਜਾਬ
ਵਧਦਾ ਪੰਜਾਬ

ਬਠਿੰਡਾ ਵਿਚ ਹੋਏ ਸੜਕ ਦੁਰਘਟਨਾ ਵਿੱਚ 8 ਵਿਦਿਆਰਥੀਆਂ ਦੀ ਦੁਖਦਾਈ ਮੌਤ ਬਾਰੇ ਸੁਨ ਕੇ ਬਹੁਤ ਦੁੱਖ ਲੱਗਾ| ਮੈਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹਰ ਸੰਭਵ ਮਦਦ ਕਰਨ|
ਮੈਂ ਇਸ ਦੁਖਦਾਈ ਘਟਨਾ ਦੇ ਮੱਦੇਨਜ਼ਰ ਬਠਿੰਡਾ ਦੇ ਐਮ.ਐਲ.ਏ ਅਤੇ ਵਿੱਤ ਮੰਤਰੀ, ਮਨਪ੍ਰੀਤ ਸਿੰਘ ਬਦਲ ਜੀ ਨੂੰ ਨਿੱਜੀ ਤੌਰ 'ਤੇ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਲਈ ਕਿਹਾ ਹੈ|
ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਓਹੋ ਇਨ੍ਹਾਂ ਵਿਦਿਆਰਥੀਆਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕਰਨ|
#Captain_Amarinder_Singh
Pained to know about the tragic death of 8 students in Bathinda accident. I have directed authorities to rush all possible help to the victims and their families.
I have also asked Bathinda mla and finance minister, Manpreet singh badal to personally monitor the rescue and relief operations in wake of this tragic incident.
I request all Punjabis to pray for these students, may their souls rest in peace.

ਬਦੀ (ਹਿਮਾਚਲ ) ਵਿਖੇ ਚੋਣ ਪ੍ਰਚਾਰ ਦੌਰਾਨ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਆਗੂ ਸਹਿਬਾਨ

ਜਦੋਂ ਮੈਂ ਫ਼ੌਜ ਵਿਚ ਭਰਤੀ ਹੋਇਆ ਤਾਂ ਮੇਰੀ ਬਟਾਲੀਅਨ ਨੂੰ ਕੌਰਿਕ, ਹਿਮਾਚਲ ਪ੍ਰਦੇਸ਼ ਵਿਚ ਤਾਇਨਾਤ ਕੀਤਾ ਗਿਆ ਸੀ| ਉਸ ਸਮੇਂ ਬੱਸਾਂ ਸਿਰਫ ਤਾਪਰੀ ਤੱਕ ਜਾਂਦੀਆਂ ਸਨ| ਕੌਰਿਕ ਤੱਕ ਉਸਤੋਂ ਬਾਅਦ ਪੈਦਲ ਜਾਣਾ ਪੈਂਦਾ ਸੀ ਜਿਸ ਵਿਚ 14 ਦਿਨ ਲੱਗਦੇ ਸਨ ਅਤੇ ਹੁਣ ਰਾਜਾ ਸਾਬ ਦੀ ਅਗਵਾਈ ਹੇਠ ਅਜਿਹੀਆਂ ਚੰਗੀਆਂ ਸੜਕਾਂ ਬਣਿਆ ਹਨ ਕਿ ਹੁਣ ਓਥੇ ਪੌਂਚਣ ਵਿਚ ਸਿਰਫ 5 ਘੰਟੇ ਲੱਗਦੇ ਹਨ| ਓਹਨਾ ਨੇ ਰਾਜ ਦੇ ਹਰੇਕ ਪਿੰਡ ਨੂੰ ਬਿਜਲੀ, ਪਾਣੀ ਅਤੇ ਚੰਗੀਆਂ ਸੜਕਾਂ ਮੁਹਈਆ ਕਰਵਾਈਆਂ ਅਤੇ ਬੱਚਿਆਂ ਨੂੰ ਇਕ ਉਜਵਲ ਭਵਿੱਖ ਦੇਣ ਲਈ ਵਧੀਆ ਸਕੂਲ ਵੀ ਦਿੱਤੇ|
ਹਿਮਾਚਲ ਦਾ ਇਹ ਵਿਕਾਸ Indian National Congress ਪਾਰਟੀ ਨੇ Virbhadra Singh ਜੀ ਦੇ ਕੁਸ਼ਲ ਨੇਤ੍ਰਿਤਵ ਵਿਚ ਕੀਤਾ ਹੈ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਕਾਂਗਰਸ ਦੀ ਹਿਮਾਚਲ ਅਤੇ ਗੁਜਰਾਤ ਵਿਚ ਇਤਿਹਾਸਿਕ ਜਿੱਤ ਹੋਵੇਗੀ ਅਤੇ ਇਹ ਕਾਂਗਰਸ ਲਈ ਦੇਸ਼ ਵਿਚ ਵਾਪਸੀ ਕਾਰਨ ਦਾ ਜ਼ਰੀਆ ਬਨਣਗੀਆਂ|
जब मैं सेना में शामिल हुआ तब मेरी पल्टन कौरिक, हिमाचल प्रदेश में तैनात किया गया था| उस समय बसें सिर्फ टापरी तक जाती थीं और उसके आगे आपको पैदल जाना पड़ता था जिसमें 14 दिन का समय लगता था और अब राजा साहब के कुशल नेतृत्व में ऐसी अच्छी सड़कें बनी हैं की उस जगह तक पहुंचने में सिर्फ 5 घंटे लगते हैं। राजा साहब ने हर गांव तक बिजली, पानी, अच्छी सड़कों का प्रबंध किया और बच्चों के उज्वल भविष्य के लिए हर गांव में स्कूलों की स्थापना की| हिमाचल का यह विकास कांग्रेस पार्टी ने राजा साहब के नेतृत्व में पिछले कई वर्षों में किया है और मुझे यकीन है कि कांग्रेस पार्टी हिमाचल और गुजरात में इतिहासिक जीत हासिल करेगी और देश में वापसी करेगी| #Captain_Amarinder_Singh
#MissionHp2017

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਨਸ਼ੇ ਦੇ ਵੱਖ-ਵੱਖ ਮਾਮਲਿਆਂ ਵਿੱਚ ਭਗੌੜੇ ਐਲਾਨੇ ਗਏ 10 ਪ੍ਰਵਾਸੀ ਭਾਰਤੀਆਂ ਦੀ ਸਪੁਰਦਗੀ ਦਾ ਸਮਲਾ ਕੈਨੇਡਾ ਸਰਕਾਰ ਕੋਲ ਉਠਾਉਣ ਲਈ ਪੱਤਰ ਲਿਖਿਆ ਹੈ ਜਿੱਥੇ ਇਨ•ਾਂ ਐਨ.ਆਰ.ਆਈਜ਼. ਨੇ ਸ਼ਰਨ ਲਈ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੂੰ ਲਿਖੇ ਵੱਖ-ਵੱਖ ਪੱਤਰਾਂ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਇਨ•ਾਂ ਕੇਸਾਂ ਵਿੱਚ ਸਪੁਰਦਗੀ ਦੀ ਪ੍ਰਕਿਰਿਆ ਪਿਛਲੇ 3-4 ਸਾਲਾਂ ਤੋਂ ਲੰਬਿਤ ਹੈ ਜੋ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਸਰਕਾਰ ਦੇ ਯਤਨਾਂ 'ਚ ਅੜਿੱਕਾ ਬਣਿਆ ਹੋਇਆ ਹੈ। ਉਨ•ਾਂ ਆਖਿਆ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੀ ਲੜੀ ਵਜੋਂ ਕੈਨੇਡਾ ਤੋਂ ਇਨ•ਾਂ ਲੋਕਾਂ ਦੀ ਸਪੁਰਦਗੀ ਲਈ ਯਤਨ ਪਹਿਲਾਂ ਹੀ ਆਰੰਭੇ ਹੋਏ ਹਨ ਪਰ ਇਸ ਵਿੱਚ ਖੜ•ੋਤ ਬਣੀ ਹੋਈ ਹੈ ਕਿਉਂਕਿ ਵੱਖ-ਵੱਖ ਪੱਧਰ 'ਤੇ ਇਹ ਮਾਮਲੇ ਲੰਬਿਤ ਹਨ।

ਸਰਕਾਰ ਨੇ ਇਨ•ਾਂ ਸ਼ੱਕੀਆਂ ਦੀ ਸਪੁਰਦਗੀ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਪੰਜਾਬ ਵਿੱਚ ਨਸ਼ਿਆਂ ਦੇ ਨੈਟਵਰਕ ਦੀ ਸਮੁੱਚੀ ਲੜੀ ਨੂੰ ਕਾਇਮ ਕਰਨ ਅਤੇ ਇਸ ਧੰਦੇ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਦੇ ਚਿਹਰੇ ਬੇਨਕਾਬ ਕਰਨ ਲਈ ਇਨ•ਾਂ ਪ੍ਰਵਾਸੀ ਭਾਰਤੀਆਂ ਦੀ ਹਿਰਾਸਤੀ ਪੁੱਛ-ਗਿੱਛ ਕਰਨੀ ਅਹਿਮ ਹੈ।

ਜਿਵੇਂ ਕਿ ਮੈ ਵਾਅਦਾ ਕੀਤਾ ਸੀ, ਅੱਤਵਾਦੀਆਂ ਵੱਲੋਂ ਮਾਰੇ ਗਏ ਸਰਕਾਰੀ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਵਿਸ਼ੇਸ਼ ਪਰਿਵਾਰਕ ਪੈਨਸ਼ਨ ਬਹਾਲ ਕਰ ਦਿੱਤੀ ਗਈ ਹੈ| ਸਾਲ 2016 ਵਿੱਚ ਪਿਛਲੀ ਅਕਾਲੀ ਸਰਕਾਰ ਨੇ ਇਹ ਸਕੀਮ ਬੰਦ ਕਰ ਦਿੱਤੀ ਸੀ ਅਤੇ ਮੈ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਆਉਣ ਤੇ ਇਹ ਸਕੀਮ ਬਹਾਲ ਕੀਤੀ ਜਾਵੇਗੀ| ਸਕੀਮ ਦੇ ਤਹਿਤ ਪੈਨਸ਼ਨ ਦੀ ਰਾਸ਼ੀ ਮੁਲਾਜ਼ਮ ਦੀ ਮੌਤ ਸਮੇਂ ਦੌਰਾਨ ਉਸ ਦੀ ਆਖਰੀ ਤਨਖਾਹ ਦੇ ਬਰਾਬਰ ਹੋਵੇਗੀ ਅਤੇ ਵਿਧਵਾ ਨੂੰ ਉਸ ਦੀ ਮੌਤ ਤੱਕ ਪੈਨਸ਼ਨ ਮਿਲੇਗੀ ਜਦਕਿ ਇਸ ਤੋਂ ਪਹਿਲਾਂ ਉਸ ਦੇ ਮੁੜ ਵਿਆਹੇ ਜਾਣ ਤੱਕ ਪੈਨਸ਼ਨ ਦੇਣ ਦਾ ਉਪਬੰਧ ਸੀ| ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਵੱਲੋਂ ਕੀਤੀ ਅਪੀਲ ਨੂੰ ਮੰਹਦਿਆਂ ਮੈ ਓਹਨਾ ਨੂੰ ਭਰੋਸਾ ਦਿੱਤਾ ਕਿ ਉਨਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਲ ਕਾਰਡ ਦਿੱਤੇ ਜਾਣਗੇ ਜੋ ਕਿ ਹੁਣ ਤੱਕ ਸਿਰਫ ਅੱਤਵਾਦ ਤੋਂ ਪੀੜਤ ਸਿਵਲੀਅਨਾਂ ਨੂੰ ਹੀ ਦਿੱਤੇ ਜਾਂਦੇ ਸਨ|
ਸਾਡੇ ਪੁਲਿਸ ਮੁਲਾਜ਼ਮ ਬਹੁਤ ਔਖੀਆਂ ਹਾਲਤਾਂ ਵਿੱਚ ਕੰਮ ਕਰਦੇ ਹਨ ਅਤੇ ਕਈ ਵਾਰ ਉਨਾਂ ਨੂੰ 24-24 ਘੰਟੇ ਕੰਮ ਕਰਨਾ ਪੈਂਦਾ ਹੈ ਜਿਸ ਕਰਕੇ ਉਹ ਬਹੁਤਾ ਸਮਾਂ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹਨ। ਮੈਨੂੰ ਦੁੱਖ ਹੈ ਕਿ ਉਨਾਂ ਨੂੰ ਵਧੀਆ ਮਕਾਨ, ਸਿਹਤ ਸੰਭਾਲ ਅਤੇ ਬੱਚਿਆਂ ਦੀ ਸਿੱਖਿਆ ਵਰਗੀਆਂ ਮੁੱਢਲੀਆਂ ਸਹੂਲਤਾਂ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਰੀ ਸਰਕਾਰ ਸਾਡੇ ਪੁਲਿਸ ਵਾਲਿਆਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹੈ ਅਤੇ ਅਸੀਂ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ|
#Captain_Amarinder_Singh

Acing against the irrational fee hikes by the private schools, the Punjab Govt had approved the Private School Authorities' rules to check the quality of education and judicious prescription of fees.
#7MonthsofGovernance

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਰਾਧਾ ਮੋਹਨ ਸਿੰਘ ਜੀ ਨਾਲ ਮੁਲਾਕਾਤ ਕੀਤੀ| ਪੰਜਾਬ ਦੇ ਕਿਸਾਨਾਂ ਦੇ ਕੁਝ ਘੰਬੀਰ ਮੁੱਦਿਆਂ ਨਾਲ ਓਹਨਾ ਨੂੰ ਜਾਣੂ ਕਰਵਾਇਆ| ਓਹਨਾ ਨੇ ਮੈਨੂੰ ਯਕੀਨ ਦਵਾਯਾ ਹੈ ਕਿ ਓਹਨਾ ਦੀ ਮਿਨਿਸਟ੍ਰੀ ਵੱਲੋਂ ਸਾਨੂ ਪੂਰਾ ਸਮਰਥਨ ਦਿੱਤਾ ਜਾਵੇਗਾ|
#ਕੈਪਟਨ_ਅਮਰਿੰਦਰ_ਸਿੰਘ
Met the union minister for agriculture and farmer welfare Shri Radha Mohan singh ji, have discussed some key agricultural issues in the state such as subtle burning and farmer suicides. He has assured me of full support from his ministry.

Tour Program of Gurdaspur by election
ਅਮਰਿੰਦਰ ਸਿੰਘ ਰਾਜਾ ਵੜਿੰਗ

Most Popular Instagram Hashtags