[PR] Gain and Get More Likes and Followers on Instagram.

#page_for_punjabis

271 posts

TOP POSTS

Repost from @sardar_gurvir_singh using @RepostRegramApp - ਲਿਖਤ:-ਗੁਰਵੀਰ ਕੂੰਮ ਕਲਾਂ✍✍
,
ਤੇਰਾ ਨਾਮ ਜਦੋਂ ਮੈ ਲੈਨਾ ਹਾਂ,
ਸ਼ੱਕਰ ਵਾਂਗ ਮੂੰਹ ਵਿਚ ਖੁਰ ਜਾਵੇ,
ਮੈ ਬਹੁਤ ਰੋਕਾਂ ਮੇਰੀ ਮੰਨਦਾ ਨਹੀਂ,
ਇਹ ਦਿਲ ਤੇਰੇ ਵਲ ਨੂੰ ਤੁਰ ਜਾਵੇ।
,
ਮੈਂ ਕਹਿ ਤੈਨੂੰ ਹਲੇ ਸਕਦਾ ਨਹੀਂ,
ਪਿਆਰ ਹੈ ਜਾਂ ਫਿਰ ਵਹਿਮ ਇਹੇ,
ਪਰ ਜਿਸ ਦਿਨ ਨਾ ਤੈਨੂੰ ਫ਼ਤਿਹ ਕਹਾਂ,
ਮੇਰੀ ਰੂਹ ਮੇਰੇ ਨਾਲ ਖਫਾ ਰਹੇ।
,
ਤੇਰੇ ਦੋ ਲਫ਼ਜ਼ ਮੈਨੂੰ ਖੁਸ਼ੀ ਦਿੰਦੇ,
ਜੋ ਹਾਲ ਮੇਰਾ ਨਿੱਤ ਪੁੱਛਦੀ ਏ,
ਮੇਰਾ ਦਿਲ ਕਰੇ ਤੈਨੂੰ ਮਨਾਉਣ ਲਈ,
ਤੂੰ ਕਿਉ ਨਾ ਪਿਆਰ ਨਾਲ ਰੁੱਸਦੀ ਏ।
,
ਇਹ ਜ਼ਿੰਦਗੀ ਬਹੁਤ ਹੀ ਛੋਟੀ ਹੈ,
ਆਪਦਾ ਹਰ ਪਲ ਤੇਰੇ ਨਾਮੇਂ ਕਰਦਾ ਹਾਂ,
ਤੇਰੇ ਹਿੱਸੇ ਦੇ ਦੁੱਖ ਮੇਰੇ ਹਿੱਸੇ ਪਾ ਦੇਵੇ,
ਅਰਦਾਸ ਰੱਬ ਨੂੰ ਨਿੱਤ ਮੈ ਕਰਦਾ ਹਾਂ।
,
ਤੇਰੇ ਹਾਸੇ ਵਿੱਚ ਰਤਾ ਮਿਲਾਵਟ ਨਾ,
ਇਹ ਹਾਲ ਤੇਰੇ ਦਿਲ ਦਾ ਮੈਨੂੰ ਦੱਸਦਾ ਏ,
ਜੋ ਫੋਟੋ ਗੁਰਵੀਰ ਦੀ ਤੂੰ ਰੱਖੀ ਵਿੱਚ ਦਿਲ ਦੇ,
ਇਹ ਓਦੇ ਕਰਕੇ ਏਨਾਂ ਜੱਚਦਾ ਏ।।।।।
#instapoet #poetry #poetrycommunity #punjabi #page_for_punjabis

ਤੂੰ ਮੈਨੂੰ ਪਹੇਲੀਆਂ ਪਾਉਦਾ ਰਿਹਾ ਤਾਰਿਆਂ ਦੇ ਸਾਹਵੇ ਪਰ ਤੇਰੇ ਹੋਠਾਂ ਤੇ ਕੋਈ ਅਣਕਹੀ ਬਾਤ ਰਹਿ ਗਈ
ਤੂੰ ਿਨੱਤਰ ਤੇ ਆਇਆਂ ਸੀ ਲੋਕਾਂ ਦੀ ਭੀੜ' ਚ ਸੱਚਾ ਿਜਹਾ ਬਣ ਕੇ ਪਰ ਦੂਰ ਿਕਤੇ ਜੰਗਲ ਚ ਤੇਰੀ ਔਕਾਤ ਰਹਿ ਗਈ
ਭਾਵੇ ਲੰਘ ਿਗਆ ਏ ਵੇਲਾ ਮਨੂੰ ਦੀ ਵੰਡ ਵਾਲਾ ਈਕਣ ਫੇਰ ਜਾਪੇ ਉਹਦੀ ਿਸਮਿ੍ਤੀ ਚ ਹੀ ਤੇਰੀ ਜਾਤ ਰਹਿ ਗਈ
ਤੂੰ ਮੁੱਢ ਤੋਂ ਹੀ ਸੀ ਚੋਟੀ ਦਾ ਿਖਡਾਰੀ ਪਰ ਵਕਤ ਕੀ ਬਦਲਿਆ ਤੇਰੇ ਪੱਲੇ ਿਸਰਫ ਮਾਤ ਰਹਿ ਗਈ
ਕਦੀਂ ਸੀ ਤੂੰ ਰਾਤ ਰਾਣੀ ਦਾ ਸ਼ਹਿਜਾਦਾ
ਹੁਣ ਤੇਰੀਆਂ ਹਥੇਲੀਆਂ ਤੇ ਚੰਨ ਤੋਂ ਸੱਖਣੀ ਰਾਤ ਰਹਿ ਗਈ
ਸਾਵੇ ਦੀ ਥਾਂ ਮੱਲ ਲਈ ਸੁੱਕੇ ਿਜਹੇ ਘਾਹਾਂ ਤੇਰੇ ਿਦਲ ਦੀ ਬਗੀਚੀ ਚ ਕੈਸੀ ਿਫੱਕੜ ਿਜਹੀ ਸੌਗਾਤ ਰਹਿ ਗਈ
ਰੰਗਲੀ ਿਸਆਹੀ ਿਕਧਰੇ ਉੱਡ ਪੁੱਡ ਗਈ ਹੁਣ ਤੇਰੀ ਪੜਛੱਤੀ ਤੇ ਖਾਲੀ ਦਵਾਤ ਰਹਿ ਗਈ
Poetry - @mandeepkaurriar
#punjabi #poetry #poetrycommunity #instapoet #page_for_punjabis

Repost from @pawandeep_chhokar -
ਜੀਅ ਕੀਤਾ ਤੇਰੇ ਹਾਸਿਆ ਉੱਤੇ ਗੀਤ ਲਿਖਾਂ
ਹਰਫ ਨੇਂ ਬੇ ਬੱਸ ਮੋਤੀਆਂ ਦੀ ਚਮਕਾਰ ਅੱਗੇ,
ਸੁਰਮਾ ਤੇਰੇ ਨੈਣੀਂ ਪੈ ਮੁੱਲ ਖੱਟ ਜਾਂਦਾ
ਉੰਝ ਆਮ ਹੀ ਵਿਕਦਾ ਮਿਲੇ ਬਜ਼ਾਰ ਅੱਗੇ,
ਤੇਰੇ ਲੰਮੇ ਸੂਹੇ ਕੇਸ ਨੇਰੀਆਂ ਰਾਤਾਂ ਨੇਂ
ਗੁੰਦ ਲਵੇਂ ਫਿਰ ਡੋਰੀ ਨੂੰ ਸ਼ਿੰਗਾਰ ਲੱਗੇ,
ਤੂੰ ਚੁੰਨੀ ਲੈ ਕੇ ਸਿਰ ਤੇ ਧੁੱਪਾਂ ਠਾਰਦੀ ਏ
ਸੂਰਜ ਠੰਢਾ ਪੈ ਜਾਂਦਾ ਮੁਟਿਆਰ ਅੱਗੇ,
ਤੇਰੀ ਹੱਥੋ ਨਿਕਲ ਮਿੱਟੀ ਮਹਿਕਣ ਲੱਗਦੀ ਏ
ਤੂੰ ਵੇਹੜੇ ਲਿੱਪਦੀ ਧਰਤੀ ਦਾ ਸਤਿਕਾਰ ਵਧੇ,
ਤੂੰ ਧੀ ਭੈਣ ਪਤਨੀ ਮਾਂ ਫਿਰ ਸੱਸ ਹੁੰਦੀ
'ਛੋਕਰ"ਝੁਕਦਾ ਤੇਰੇ ਦਯਾਵਾਨ ਕਿਰਦਾਰ ਅੱਗੇ। ~ਛੋਕਰ।
#poetsofinstagram #instapunjab #poetrycommunity #instapoet #page_for_punjabis

Poetry - @sandhugagan09 ~ਝੱਲਿਆ-ਵਲੱਲਿਆ
ਦਿਲ ਤੇ ਨੀ ਲਾਈਦੀ
~ਨਾ-ਨਾ ਵੇ ਸੋਹਣਿਆ
ਜ਼ਿੱਦ ਨੀ ਪੁਗਾਈਦੀ ~
ਦੌਰ ਹਾਲੀਂ ਆਉਣਾ ਏ
ਚੁਭਦੀਆਂ ਧੁੱਪਾਂ ਦਾ ਵੀ
~ਮੌਸਮ ਹੰਢਾਉਣਾ ਪੈਣਾ
ਘੋਰ-ਘੁੱਪ ਚੁੱਪਾਂ ਦਾ ਵੀ
~ਹੱਸਦੇ ਜਿਹੇ ਚਿਹਰੇ ਨਾਲ
ਪੀੜ ਏ ਵਰਾਈਦੀ
~ਝੱਲਿਆ-ਵਲੱਲਿਆ.... ~
ਤੇਰੇ ਵਿਹੜੇ ਨ੍ਹੇਰੇ ਜੇ
ਡੇਰੇ ਆ ਲਾਉਣਗੇ
~ਸੂਰਜ ਨਾ ਸਹੀ ਤਾਂ
ਰਾਹ ਜੁਗਨੂੰ ਵਿਖਾਉਣਗੇ
~ਹੌਂਸਲੇ ਨਾ' ਮੁਸੀਬਤਾਂ ਦੀ
ਪਿੱਠ ਏ ਲਵਾਈਦੀ
~ਝੱਲਿਆ-ਵਲੱਲਿਆ.... ~
ਹਾਲੀਂ ਤੇ ਤੂੰ ਟੁਰਨਾ ਏ
ਸੋਹਣੇ-ਸੋਹਣੇ ਰਾਹਵਾਂ ਤੇ
~ਮਿੱਠਾ-ਮਿੱਠਾ ਬੂਰ ਪੈਣਾ
ਕੋਸੇ-ਕੋਸੇ ਚਾਂਵਾਂ ਤੇ
~ਮਨ ਵਿੱਚ ਆਸ ਵਾਲੀ
ਲੋਅ ਏ ਜਗਾਈਦੀ
~ਝੱਲਿਆ-ਵਲੱਲਿਆ
ਦਿਲ ਤੇ ਨੀ ਲਾਈਦੀ
©ਗਗਨ ਸੰਧੂ
#instapunjab #instapoet #poetry #poetrycommunity #page_for_punjabis

Poetry - @preetkaur_009
ਮਿਹਨਤਾਂ ਤੇ ਰੱਖ ਕੇ ਯਕੀਨ ਤੁਰ ਪਈ,
ਹੌਲੀ ਹੌਲੀ ਮੰਜ਼ਿਲਾਂ ਨੂੰ ਪਾ ਕੇ ਰਹਾਂਗੀ ।
ਇਕ ਦਿਨ ਦੇਖੀ ਐਸਾ ਆਊਗਾ ਜਰੂਰ .
ਬੇਬੇ ਬਾਪੂ ਦੀਆਂ ਰੀਝਾਂ ਨੂੰ ਪੁਗਾ ਕੇ ਰਹਾਂਗੀ। ਅੱਜ ਤੁਰ ਪਈ ਹਾਂ ਇਹ ਸੋਚ ਲੈ ਕੇ,
ਕਿ ਸਮਾਂ ਸਾਡੇ ਨਾਲ ਨਹੀਂ ਚਲਣਾ,
ਸਗੋਂ ਸਾਨੂੰ ਸਮੇਂ ਨਾਲ ਚਲਣਾ ਪਊਗਾ।
ਜਿੰਦਗੀ ਵਿੱਚ ਦਿਨ ਚੰਗੇ ਜਾਂ ਮਾੜੇ ਤਾਂ ਕੁਦਰਤ ਦੇ ਅਸੂਲ ਨੇ,
ਰੱਬ ਜਿਦਾਂ ਵੀ ਦਿਖਾਊ ਓਹਦੇ ਰੰਗਾਂ ਵਿੱਚ ਰੰਗਨਾਂ ਪਊਗਾ ।
ਸਤਿਗੁਰ ਦਾ ਭਾਣਾ ਮਿੱਠਾ ਕਰਕੇ ਮੰਨਣਾ ਪਊਗਾ.... ਮਿਹਨਤਾਂ ਕਰਕੇ ਆਪਣੀਆਂ ਮੰਜ਼ਿਲਾਂ ਨੂੰ ਪਾ ਕੇ ਰਹਾਂਗੀ।
ਤੇ ਬੇਬੇ ਬਾਪੂ ਦਾ ਨਾਮ ਇਸ ਜਗ ਤੇ ਰੁਸ਼ਨਾ ਕੇ ਰਹਾਂਗੀ।
ਉਹਨਾ ਦੇ ਸਿਰ ਤੇ ਹੈ ਜੋ ਗਮਾਂ ਦਾ ਭਾਰ,
ਆਪਣੀ ਮਿਹਨਤ ਦੇ ਸਦਕੇ ਉਹ ਲਾਹ ਕੇ ਰਹਾਂਗੀ।
ਬੇਬੇ ਬਾਪੂ ਨੂੰ ਸਾਰੇ ਦੁੱਖਾਂ ਤੋਂ ਅਜ਼ਾਦ ਕਰਵਾ ਕੇ,
ਬੇਬੇ ਬਾਪੂ ਦੀਆਂ ਰੀਝਾਂ ਨੂੰ ਪੁਗਾ ਕੇ ਰਹਾਂਗੀ..
ਕਲਮ..... ਹਰਮਨਪ੍ਰੀਤ ਕੌਰ
#punjabi #poetry #instapoet #poetrycommunity #page_for_punjabis

ਸਰਕਾਰ ਨੂੰ ਝੂਠ ਬੇਈਮਾਨੀ ਮਾਰ ਗਈ।
ਪੰਜਾਬ ਨੂੰ ਵਿਦੇਸ਼ਾਂ ਦੀ ਕਮਾਈ ਮਾਰ ਗਈ।
ਮਾਪਿਆਂ ਨੂੰ ਪੁੱਤਾਂ ਦੀ ਜੁਦਾਈ ਮਾਰ ਗਈ।
ਮੁੰਡਿਆਂ ਨੂੰ ਨਸ਼ੇ ਤੇ ਲੜਾਈ ਮਾਰ ਗਈ।
ਕੁੜੀਆਂ ਨੂੰ ਫੈਸ਼ਨ ਬਿਮਾਰੀ ਮਾਰ ਗਈ।
ਬੱਚਿਆਂ ਨੂੰ ਲੋੜੋਂ ਵੱਧ ਪੜਾਈ ਮਾਰ ਗਈ।
ਕਾਮਿਆਂ ਨੂੰ ਬੇਰੁਜ਼ਗਾਰੀ ਮਾਰ ਗਈ।
ਮਾੜਿਆਂ ਨੂੰ ਉਹਨਾਂ ਦੀ ਬੁਰਾਈ ਮਾਰ ਗਈ।
ਦੋਸ਼ੀ ਨੂੰ ਗਵਾਹ ਦੀ ਗਵਾਹੀ ਮਾਰ ਗਈ।
ਰੁੱਖਾਂ ਨੂੰ ਲੋਹੇ ਦੀ ਕੁਹਾੜੀ ਮਾਰ ਗਈ।
ਆਸ਼ਕਾਂ ਨੂੰ ਧੋਖੇ,ਤਨਹਾਈ ਮਾਰ ਗਈ।
ਫੌਜੀਆਂ ਨੂੰ ਜੰਗ ਤੇ ਲੜਾਈ ਮਾਰ ਗਈ।
Poetry - @navdeepkaurkairon
Pic credit - @nlm.singh
#punjabipoetry #punjab #poetry #poetrycommunity #page_for_punjabis

Poetry - @kulwinderrandhawa
ਅੱਧਾ ਜਦੋਂ ਸੁਣੀ ਦਾ ਏ ਸੱਚ ਮਾਰਦਾ,,
ਬਿਨਾ ਵਜਾਹ ਕੀਤਾ ਹੋਇਆ ਸ਼ੱਕ ਮਾਰਦਾ,,
ਵਿਆਹ ਵੇਲੇ ਦਿੱਤਾ ਹੋਇਆ ਦਾਜ ਮਾਰਦਾ,,
ਸਿਰ ਉੱਤੇ ਚੜਿਆ ਵਿਆਜ ਮਾਰਦਾ,,
ਹੱਦੋ ਵੱਧ ਕੀਤਾ ਹੋਇਆ ਪਿਆਰ ਮਾਰਦਾ,,
ਜਿਆਦਾਤਰ ਮਤਲਬੀ ਯਾਰ ਮਾਰਦਾ,,
ਸੋਹਣੀ ਸ਼ਕਲ ਦੇ ਪਿੱਛੇ ਜਿਹੜਾ ਚੋਰ ਮਾਰਦਾ,,
ਯਾਰੀ ਲੱਗੀ ਆਲਾ ਪਾਇਆ ਸ਼ੋਰ ਮਾਰਦਾ,,
ਜਿਆਦਾ ਕੀਤਾ ਹੋਇਆ ਵਿਸ਼ਵਾਸ਼ ਮਾਰਦਾ,,
ਸਮਝੀਦਾ ਬੰਦਾ ਜਿਹੜਾ ਖਾਸ ਮਾਰਦਾ,,
ਇੰਨਾ ਕਦੇ ਲੱਗਾ ਨਹੀਉਂ ਕੱਚ ਮਾਰਦਾ,,
ਜਿੰਨਾ ਦਿਲ ਉੱਤੇ ਲੱਗਾ ਫੱਟ ਮਾਰਦਾ,,,,
✍🏻️✍🏻️✍🏻️
#punjabipoet #instagram #punjabi #poetsofinstagram #page_for_punjabis

Writer - @vinnykapoor93
ਇਹ ਕਵਿਤਾ ਉਹਨਾਂ ਵੀਰਾਂ ਲਈ ਜਿਹਨਾਂ ਦੀਆਂ ਭੈਣਾਂ ਇਸ ਜਹਾਨ ਤੋਂ ਅਲਵਿਦਾ ਕਰ ਚੁੱਕੀਆਂ ਵੀਰਾ ਦਾ ਓਹ ਦੁੱਖ ਲਫਜ਼ਾਂ ਚ ਪਰੋਣ ਦੀ ਕੋਸ਼ਿਸ਼ ਕੀਤੀ ਹੈ ਜੀ। ਕਿਸ ਤੋਂ ਖਾਉਂ ਚੀਜੀ ਖੋਹ ਖੋਹ ਕੇ... ਕਿਸ ਤੋਂ ਮਨਵਾਉ ਆਪਣੀ ਗੱਲ ਰੋ ਰੋ ਕੇ.. ਗੁੱਤ ਮੈਂ ਕਿਸ ਦੀ ਪੁੱਟ ਕੇ ਭੱਜੁ.. ਕਿਸ ਦੇ ਹਿੱਸੇ ਦਾ ਖਾਧੇ ਬਿਨਾ ਨਾ ਰੱਜੁਂ.. ਕੋਣ ਹੋਉ ਉਹ ਜੋ ਬੇਬੇ ਬਾਪੂ ਤੋਂ ਮੈਨੂੰ ਬਚਾਉ.. ਬਿਨ ਦੱਸੇ ਹੀ ਲੈ ਗਿਆ ਰੱਬਾ ਦੱਸ ਭੈਣ ਮੇਰੀ ਕਦ ਆਉ।। ਜਿਸ ਦੇ ਹੱਥ ਦੀ ਰੋਟੀ ਲੜ ਕੇ ਖਾਂਦਾ ਸੀ... ਤੰਗ ਕਰਦਾ ਰਹਿੰਦਾ ਉਹਨੂੰ ਆਉਂਦਾ ਜਾਂਦਾ ਸੀ.. ਕਾਲਜ ਜਾਣ ਦੇ ਵੇਲੇ ਲੀੜੇ ਪ੍ਰੈਸ ਕਰਾਉਂਦਾ ਸੀ.. ਲੜਦੀ ਸੀ ਜਦ ਜਾਣ ਕੇ ਘਰ ਚ ਉੱਚੀ ਗਾਉਂਦਾ ਸੀ.. ਹੁਣ ਮੋਟੀ, ਭੂੰਡੀ ਸੜੀ ਜਹੀ ਮੇਰੇ ਤੋਂ ਕੋਣ ਕਹਾਉ.. ਬਿਨ ਦੱਸੇ ਹੀ ਲੈ ਗਿਆ ਰੱਬਾ ਦੱਸ ਭੈਣ ਮੇਰੀ ਕਦ ਆਉ।।। ਉਹ ਮਿੱਟੀ ਦੀ ਬੁਗਨੀ ਅਲਮਾਰੀ ਪਿੱਛੇ ਲੁਕੋਂਦੀ ਸੀ.. ਜੋੜ ਜੋੜ ਕੇ ਪੈਸੇ ਰੋਜ ਉਹਦੇ ਚ ਪਾਉਂਦੀ ਸੀ.. ਖਰਚ ਕੇ ਆਪਣੇ ਚੋਰੀ ਉਹਦੇ ਕੱਡ ਲੈਂਦਾ ਸੀ.. ਪਤਾ ਉਹਨੂੰ ਜਦ ਲੱਗਦਾ ਹੱਸ ਕੇ ਭੱਜ ਲੈਂਦਾ ਸੀ.. ਕੋਣ ਹੁਣ ਮੇਰੇ ਹਾਸੇ ਲਈ ਆਪਣੀ ਬੁਗਨੀ ਤੁੜਵਾਉ.. ਬਿਨ ਦੱਸੇ ਹੀ ਲੈ ਗਿਆ ਰੱਬਾ ਦੱਸ ਭੈਣ ਮੇਰੀ ਕਦ ਆਉ।। ਵਿਆਹ ਵੇਲੇ ਉਹ ਜਿੰਨਾ ਰੋਈ ਓਨਾ ਹੀ ਮੈਂ ਰੋਇਆ ਸੀ.. ਉਹ ਗਈ ਨਾਲ ਰੌਣਕ ਲੈ ਗਈ ਘਰ ਸੁੰਨਮ ਸੁੰਨਾ ਹੋਇਆ ਸੀ.. ਸੁਹਰੇ ਘਰੋਂ ਸੀ ਮਿਲਨ ਉਹ ਆਉਂਦੀ.. ਬਾਰ ਬਾਰ ਸੀ ਮੈਨੂੰ ਬੁਲਾਉਂਦੀ.. ਹੁਣ ਮੈਂ ਕਿਥੇ ਜਾਣਾ ਮੈਨੂੰ ਕੋਣ ਬੁਲਾਉ.. ਬਿਨ ਦੱਸੇ ਹੀ ਲੈ ਗਿਆ ਰੱਬਾ ਦੱਸ ਭੈਣ ਮੇਰੀ ਕਦ ਆਉ।। ਹੁਣ ਰੱਖੜੀਓ ਸੁੰਨਾ ਗੁੱਟ ਨਾ ਮੈਂਨੂੰ ਭਾਉਂਦਾ ਏ.. ਮਰੇ ਕਦੇ ਨਾ ਭੈਣ ਕਿਸੇ ਦੀ "ਵਿੰਨੀ" ਚਾਹੁੰਦਾ ਏ.. ਕਿਹੜੇ ਤੀਰਥ ਜਾਵਾਂ ਜਿੱਥੇ ਮੰਨਤ ਪੂਰੀ ਹੋ ਜਾਵੇ.. ਸੁਣ ਲਵੇ ਜਿਥੇ ਰੱਬ ਮੇਰੀ ਆਣ ਮੇਰੇ ਕੋਲ ਖਲੋ ਜਾਵੇ.. ਮੇਰੇ ਲਈ ਤਾਂ ਉਹੀ ਰੱਬ ਹੁਣ ਜੋ ਵਿੱਛੜੀ ਭੈਣ ਮਿਲਾਉ.. ਬਿਨ ਦੱਸੇ ਹੀ ਲੈ ਗਿਆ ਰੱਬਾ ਦੱਸ ਭੈਣ ਮੇਰੀ ਕਦ ਆਉ।।
#punjabipoetry #poetrycommunity #punjabi #poetsofinstagram #page_for_punjabis

MOST RECENT

Repost from @sardar_gurvir_singh using @RepostRegramApp - ਲਿਖਤ:-ਗੁਰਵੀਰ ਕੂੰਮ ਕਲਾਂ✍✍
,
ਤੇਰਾ ਨਾਮ ਜਦੋਂ ਮੈ ਲੈਨਾ ਹਾਂ,
ਸ਼ੱਕਰ ਵਾਂਗ ਮੂੰਹ ਵਿਚ ਖੁਰ ਜਾਵੇ,
ਮੈ ਬਹੁਤ ਰੋਕਾਂ ਮੇਰੀ ਮੰਨਦਾ ਨਹੀਂ,
ਇਹ ਦਿਲ ਤੇਰੇ ਵਲ ਨੂੰ ਤੁਰ ਜਾਵੇ।
,
ਮੈਂ ਕਹਿ ਤੈਨੂੰ ਹਲੇ ਸਕਦਾ ਨਹੀਂ,
ਪਿਆਰ ਹੈ ਜਾਂ ਫਿਰ ਵਹਿਮ ਇਹੇ,
ਪਰ ਜਿਸ ਦਿਨ ਨਾ ਤੈਨੂੰ ਫ਼ਤਿਹ ਕਹਾਂ,
ਮੇਰੀ ਰੂਹ ਮੇਰੇ ਨਾਲ ਖਫਾ ਰਹੇ।
,
ਤੇਰੇ ਦੋ ਲਫ਼ਜ਼ ਮੈਨੂੰ ਖੁਸ਼ੀ ਦਿੰਦੇ,
ਜੋ ਹਾਲ ਮੇਰਾ ਨਿੱਤ ਪੁੱਛਦੀ ਏ,
ਮੇਰਾ ਦਿਲ ਕਰੇ ਤੈਨੂੰ ਮਨਾਉਣ ਲਈ,
ਤੂੰ ਕਿਉ ਨਾ ਪਿਆਰ ਨਾਲ ਰੁੱਸਦੀ ਏ।
,
ਇਹ ਜ਼ਿੰਦਗੀ ਬਹੁਤ ਹੀ ਛੋਟੀ ਹੈ,
ਆਪਦਾ ਹਰ ਪਲ ਤੇਰੇ ਨਾਮੇਂ ਕਰਦਾ ਹਾਂ,
ਤੇਰੇ ਹਿੱਸੇ ਦੇ ਦੁੱਖ ਮੇਰੇ ਹਿੱਸੇ ਪਾ ਦੇਵੇ,
ਅਰਦਾਸ ਰੱਬ ਨੂੰ ਨਿੱਤ ਮੈ ਕਰਦਾ ਹਾਂ।
,
ਤੇਰੇ ਹਾਸੇ ਵਿੱਚ ਰਤਾ ਮਿਲਾਵਟ ਨਾ,
ਇਹ ਹਾਲ ਤੇਰੇ ਦਿਲ ਦਾ ਮੈਨੂੰ ਦੱਸਦਾ ਏ,
ਜੋ ਫੋਟੋ ਗੁਰਵੀਰ ਦੀ ਤੂੰ ਰੱਖੀ ਵਿੱਚ ਦਿਲ ਦੇ,
ਇਹ ਓਦੇ ਕਰਕੇ ਏਨਾਂ ਜੱਚਦਾ ਏ।।।।।
#instapoet #poetry #poetrycommunity #punjabi #page_for_punjabis

Poetry- @grewaltejinder0
ਗੱਲ ਅਧਿਆਤਮਕਤਾ ਦੀ,ਇਹ ਗੱਲ ਤੇਰੀ ਆਤਮਾ ਦੀ
ਲਿਖੇ ਸ਼ਬਦਾ ਦੇ ਵਿੱਚ ਸਮਝਲੈ,ਤੂੰ ਖੇਡ ਪ੍ਰਮਾਤਮਾ ਦੀ
ਪੜਨ ਵਾਲਿਆ ਵਿਚਾਰ ਵੀ ਲੈ ਹੁਣ,ਸ਼ਬਦ ਵੀ ਕਰਨ ਪੁਕਾਰ
ਇਹ ਰੂਹ ਵੀ ਪਿਆਸੀ ਅਮ੍ਰਿਤ ਦੀ,ਅੰਦਰ ਕੁੰਡ ਭਰਿਆ ਏ ਕਰਤਾਰ
ਸੀਸ ਤਾ ਰੋਜ ਝਕਾਉਨਾ ਏ,ਮਨ ਨੂੰ ਵੀ ਸਿੱਖ ਝਕਾਉਣਾ ਤੂੰ
ਹੁਕਮ ਸਮਝਲੈ,ਹੁਕਮ ਮਨਲੈ,ਸਿਖ ਕੁਦਰਤ ਦੇ ਹੁਕਮ ਚ ਜਿਆਉਣਾ ਤੰੂ
ਕੀ ਨਮਸਕਾਰ ਕਦੇ ਕੀਤੀ ਏ ਤੂੰ ਇਸ ਤਨ ਹਰਿਮੰਦਰ ਨੂੰ
ਇਹ ਖੇਡ ਹੈ ਅੰਦਰ ਦੀ,ਝਾਤੀ ਮਾਰ ਖਾਂਅ ਅੰਦਰ ਨੰੂ
#instapoet #spirituality #poetry #poetrycommunity #punjabi #page_for_punjabis

@Regranned from @page_for_punjabis - Repost from @saaaaanjh - 💕ਆਓ ਨੀਂ ਹਨ੍ਹੇਰੀਓ-ਜਾਓ ਨੀਂ ਹਨ੍ਹੇਰੀਓ,
ਲੈ ਜਾਓ ਉਡਾਕੇ ਮੇਰਾ ਪਿਆਰ..
ਏਸ ਨੂੰ ਉਡਾਕੇ ਝੋਲ੍ਹੀ ਪਾਉਣਾਂ ਓਸ ਅਬਲਾ ਦੀ,
ਜੀਹਦੀ ਲੁੱਟੀ ਗਈ ਏ ਬਹਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..|| ਸਮਿਆਂ ਦੇ ਗਲ੍ਹ ਜਿੱਥੇ ਫੜੇ ਨੇਂ ਗਲੇਡੂਆਂ ਨੇਂ,
ਉੱਚੀ ਕੋਈ ਸਾਹ ਨਾਂ ਭਰੇ..
ਅੱਗ ਨੀਂ ਮਚਾਕੇ ਜਿੱਥੇ ਸੱਸੀ ਦਿਆਂ ਪੈਰਾਂ ਹੇਠਾਂ,
ਜੱਗ ਭੈੜਾ ਸੇਕਿਆ ਕਰੇ..
ਜਿੱਥੇ ਬਲੀਦਾਨ ਹੁੰਦਾ ਕੋਇਲ ਨੀਂ ਵਿਚਾਰੜੀ ਦਾ,
ਕਾਲਿਆਂ ਕਾਵਾਂ ਦੇ ਵਿਚਕਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..|| ਅੰਬਰਾਂ ਚ’ ਜਿੱਥੇ ਮਗ਼ਰੂਰ ਕੋਈ ਬੱਦਲੀ ਨੀਂ,
ਇੱਕੋ ਘੁੱਟ ਚੰਨ ਦੀ ਭਰੇ..
ਕਿਰਤਾਂ ਦੀ ਆਕੇ ਨੀਂ ਅੰਗੂਰੀ ਜਿੱਥੇ ਵਿਹਲੜਾਂ ਦਾ,
ਚੋਰੀ-ਚੋਰੀ ਵੱਗ ਨੀਂ ਚਰ੍ਹੇ..
ਜ਼ਿੰਦਗੀ ਦੀ ਬਾਜ਼ੀ ਜਿੱਥੇ ਪੈਸਿਆਂ ਦੇ ਦੌਰ ਵਿੱਚ,
ਜਿੱਤ ਕੇ ਵੀ ਜਾਂਦਾ ਕੋਈ ਹਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..||
((ਸੰਤ ਰਾਮ ਉਦਾਸੀ))
#poetry #punjabi #poetrycommunity #instapoet #page_for_punjabis - #regrann

Repost from @saaaaanjh - 💕ਆਓ ਨੀਂ ਹਨ੍ਹੇਰੀਓ-ਜਾਓ ਨੀਂ ਹਨ੍ਹੇਰੀਓ,
ਲੈ ਜਾਓ ਉਡਾਕੇ ਮੇਰਾ ਪਿਆਰ..
ਏਸ ਨੂੰ ਉਡਾਕੇ ਝੋਲ੍ਹੀ ਪਾਉਣਾਂ ਓਸ ਅਬਲਾ ਦੀ,
ਜੀਹਦੀ ਲੁੱਟੀ ਗਈ ਏ ਬਹਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..|| ਸਮਿਆਂ ਦੇ ਗਲ੍ਹ ਜਿੱਥੇ ਫੜੇ ਨੇਂ ਗਲੇਡੂਆਂ ਨੇਂ,
ਉੱਚੀ ਕੋਈ ਸਾਹ ਨਾਂ ਭਰੇ..
ਅੱਗ ਨੀਂ ਮਚਾਕੇ ਜਿੱਥੇ ਸੱਸੀ ਦਿਆਂ ਪੈਰਾਂ ਹੇਠਾਂ,
ਜੱਗ ਭੈੜਾ ਸੇਕਿਆ ਕਰੇ..
ਜਿੱਥੇ ਬਲੀਦਾਨ ਹੁੰਦਾ ਕੋਇਲ ਨੀਂ ਵਿਚਾਰੜੀ ਦਾ,
ਕਾਲਿਆਂ ਕਾਵਾਂ ਦੇ ਵਿਚਕਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..|| ਅੰਬਰਾਂ ਚ’ ਜਿੱਥੇ ਮਗ਼ਰੂਰ ਕੋਈ ਬੱਦਲੀ ਨੀਂ,
ਇੱਕੋ ਘੁੱਟ ਚੰਨ ਦੀ ਭਰੇ..
ਕਿਰਤਾਂ ਦੀ ਆਕੇ ਨੀਂ ਅੰਗੂਰੀ ਜਿੱਥੇ ਵਿਹਲੜਾਂ ਦਾ,
ਚੋਰੀ-ਚੋਰੀ ਵੱਗ ਨੀਂ ਚਰ੍ਹੇ..
ਜ਼ਿੰਦਗੀ ਦੀ ਬਾਜ਼ੀ ਜਿੱਥੇ ਪੈਸਿਆਂ ਦੇ ਦੌਰ ਵਿੱਚ,
ਜਿੱਤ ਕੇ ਵੀ ਜਾਂਦਾ ਕੋਈ ਹਾਰ..
ਲੈ ਜਾਓ ਉਡਾਕੇ ਮੇਰਾ ਪਿਆਰ,
ਲੈ ਜਾਓ ਉਡਾਕੇ ਮੇਰਾ ਪਿਆਰ..||
((ਸੰਤ ਰਾਮ ਉਦਾਸੀ))
#poetry #punjabi #poetrycommunity #instapoet #page_for_punjabis

Poetry- @pirtpald 👌👌🌟🌟
ਜਿਵੇਂ ਪੱਤਿਆਂ ਨੂੰ ਚੁੰਮਦੀ ਤ੍ਰੇਲ ਵੇ,
ਸਾਡੇ ਸਾਹਾਂ ਦੇ ਕਰਾਵੇ ਮੌਲਾ ਮੇਲ ਵੇ,
ਪੀਲੇ ਸਰੋਆ ਦੀ ਗੋਦੀ ਫੁੱਲ ਪੈਣ ਵੇ,
ਸਾਨੂੰ ਉਹਨੀਂ ਰੁੱਤੀਂ ਆਵੀਂ ਬੀਬਾ ਲੈਣ ਵੇ। ਮਿੱਠੇ ਪਾਲਿਆਂ ਨੇ ਜਦੋਂ ਹੱਡੀ ਵੱਜਣਾ,
ਜਦੋਂ ਮੌਸਮਾਂ ਨੇ ਧੁੰਦਾ ਗਲ ਲੱਗਣਾ, ਜਦੋਂ ਧੁੱਪਾਂ ਨਾਲ ਖੇਡਾਂ ਖੇਡੇ ਪੌਣ ਵੇ
ਸਾਨੂੰ ਉਹਨੀਂ ਰੁੱਤੀਂ ਆਵੀਂ ਬੀਬਾ ਲੈਣ ਵੇ।
ਤਾਂਘ ਸੁਣਨੇ ਦੀ ਤੇਰੇ ਕਹਿਣ ਨਾਲੋਂ ਵੇ,
ਕਿਵੇਂ ਰੋਕੂੰ ਤੇਰੀ ਗੱਲ ਨੂੰ ਵਿਚਾਲੋਂ ਵੇ,
ਜਦੋਂ ਕੋਹ ਕੋਹ ਲੰਬੀ ਹੋਣੀ ਚੰਨਾ ਰੈਣ ਵੇ,
ਸਾਨੂੰ ਉਹਨੀਂ ਰੁੱਤੀਂ ਆਵੀਂ ਬੀਬਾ ਲੈਣ ਵੇ। ਕਿਵੇਂ ਚਾਅ ਮੈਂ ਕਲਾਵੇ ਦੱਸ ਕੀਲਾ ਵੇ,
ਮੁੱਖ ਲਾਲ ਸੂਹਾ ਸ਼ੂਟ ਪਾਕੇ ਨੀਲਾ ਵੇ,
ਬਣ ਬੈਠ ਜਾਣਾ ਤਿੱਤਲੀ ਦੀ ਭੈਣ ਵੇ,
ਸਾਨੂੰ ਉਹਨੀਂ ਰੁੱਤੀਂ ਆਵੀਂ ਬੀਬਾ ਲੈਣ ਵੇ। ਬਾਹਰੋਂ ਮਸਕੀਨ ਅੰਦਰੋਂ ਅਮੀਰ ਵੇ,
ਤੈਨੂੰ ਪਾ ਆਉਣਾ ਕਾਲਜੇ ਨੂੰ ਧੀਰ,
ਕਿਵੇਂ ਦਿਆਂਗੀ ਮੋਹੱਬਤਾਂ ਦੀ ਦੇਣ ਵੇ।
ਸਾਨੂੰ ਉਹਨੀਂ ਰੁੱਤੀਂ ਆਵੀਂ ਬੀਬਾ ਲੈਣ ਵੇ।
ਟਿਮ ਟਿਮ ਕਰੇ ਤਾਰਿਆਂ ਦੀ ਲੋਅ ਵੇ,
ਹਵਾ ਪੁਰੇ ਦੀ ਤੇ ਕੱਕਰਾਂ ਦਾ ਪੋਹ ਵੇ,
ਕੋਈ 'ਨੇਰੇਆ ਚ ਬਲੇ ਲਾਲਟੈਨ ਵੇ।
ਸਾਨੂੰ ਉਹਨੀਂ ਰੁੱਤੀਂ ਆਵੀਂ ਬੀਬਾ ਲੈਣ ਵੇ।
#poetry #punjabi #poetrycommunity #instapunjab #punjabiswag #punjabifolk #page_for_punjabis

@Repost from @page_for_punjabis - Writer-Gagan Cheema
ਅਸੀਂ ਹਾਣੀਆਂ ਕਿਤਾਬਾਂ ਜੋਗੇ ਰਹਿ ਗਏ,
ਤੂੰ ਸਿੱਖ ਗਿਆ ਚਿਹਰੇ ਪੜ੍ਹਨੇ !
ਨੈਣਾਂ ਡੂੰਘਿਆਂ 'ਚ ਧੁਰ ਲਾ ਕੇ ਤਾਰੀਆਂ, ਛਿਪੇ ਜਜ਼ਬਾਤ ਫੜ੍ਹਨੇ !
ਪੜ੍ਹ ਮੱਥਿਓਂ ਲਕੀਰਾਂ ਅਣਬੋਲੀਆਂ ਨੂੰ, ਲਿਖਤਾਂ ਦੇ ਨਗ ਜੜਨੇ !!! ਬੁੱਲ ਸੁਰਖ਼ ਗੁਲਾਬ ਦੀਆਂ ਪੱਤੀਆਂ 'ਚੋਂ,
ਇਸ਼ਕਾਂ ਦੇ ਰਾਗ ਘੜਨੇ !
ਅਸੀਂ ਅੱਖਰਾਂ ਗਵਾਚੇ ਜਿਹੇ ਰਹਿ ਗਏ,
ਤੂੰ ਸਿੱਖੇ ਕਿੱਥੋਂ ਮੁੱਖ ਪੜ੍ਹਨੇ !!!!
#punjabi #instapoet #instapunjab #instagood #instadaily #instalikes #poetsofinstagram #poetrycommunity #romanticism #poetbychance #page_for_punjabis #gagancheema

Poetry- @manwinderkaur52
ਸੁਹਬਤ - ਸਾਥ
ਮਰਕਜ - ਕੇਂਦਰ
ਬੇਕਸ - ਬੇਬਸ
ਪੇਸ਼ਗੋਈ - ਕੁਝ ਸਾਹਮਣੇ ਰੱਖਣਾ
ਤਸੱਵਰ- ਸੋਹਣੀ ਤੇ ਪਿਆਰੀ ਕਲਪਨਾ
ਤਕਰਾਰ - ਨੋਕ ਝੋਕ
ਸ਼ਾਮੋ ਸਹਰ- ਹਰ ਵਕਤ
#poetry #punjabi #poetrycommunity #instapoet #page_for_punjabis

ਦਰਬਾਰ ਸਾਹਿਬ ਅਮ੍ਰਿੰਤਸਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਕਵਰ ਕਰਨਾ ਚਾਹਿਆ ਤੇ ਚਲੀ ਗਈ। ਸੋਚਿਆ ਕੁਝ ਹੋਰ ਤਸਵੀਰਾਂ ਸ਼ੇਅਰ ਕਰ ਦਿੰਨੀ ਆਂ। ਅਕਾਲ ਤਖ਼ਤ ਸਾਹਿਬ ਦਾ ਬੁੰਗਾ ਤੇ ਪਿਛੇ ਚੰਨ ਬਹੁਤ ਹੀ ਮਨਮੋਹਕ ਦ੍ਰਿਸ਼ ਸੀ। ਤੁਸੀਂ ਵੀ ਮਾਣੋ। ਇਹ ਕੋਈ ਸਾਢੇ ਅੱਠ ਦਾ ਵਕਤ ਸੀ ਸੱਤ ਅਕਤੂਬਰ ਨੂਂੰ #_punjabivirsa_ #jinde_meriye #everything_imaginable_
#planetofficial #photographers_of_india #unique_rb_in #dslrofficial #mypixeldiary #yourshot_india #git #indianshutterbugs #shutterbugsindia #instagurudwaras#sikhtempleworldwide #siftidaghar #sikh_gurudwaras #everything_imaginable_ #india_pix #theheritagephotographyclub #unsquares #instaamritsar #page_for_punjabis #theheritagephotographyclub #thegreatamritsar #_travelersofindia #_coi #everything_edited_ #epicarchitecture #goandcapturethelight #gurudwarasoftheworld #themoon #gururamdasji

Most Popular Instagram Hashtags