punjabi_wordings punjabi_wordings

2709 posts   53111 followers   76 followings

Punjabi quotes  Love,Emotion,Motivation 👏 ਦੋਵੇ ਹੱਥ ਜੋੜ ਭਲਾ ਮੰਗਾ ਸਭ ਦਾ 🙏 DM UR QUOTE Trust me you will get addicted TURN ON POST NOTIFICATION admin @singhamritpal1

🙏👇🙏👇🙏👇📝🤔
ਸਾਰਾ ਦਿਨ ਸਿਰ
ਵਿਚ ਕੰਮ ਦੇ,
ਛਾਹਲੇ ਪੈ ਜਾਦੇ
ਨੇ ਚੰਮ ਤੇ,
ਫਿਰ ਅੱਗਲੇ ਦਿਨ ਉਠਕੇ
ਜੀ ਕੰਮਾ-ਕਾਰਾ ਨੂੰ ਕਹਿੰਦੇ ਹੋ ਜਾਇਦਾ,
.
.
ਪਰ
ਅਸੀ ਰੋਟੀ ਖਾਣ ਲਈ ਉਠਦੇ ਆਂ
ਜੀ ਅਸੀ ਰੋਟੀ ਖਾਂ ਕੇ ਸੌ ਜਾਇਦਾ।
.
.
ਟਿਡ ਪਾਲਣ ਲਈ ਪਰਿਵਾਰ ਦਾ
ਜਿਹੜਾ ਹੱਡ ਭਨ ਕਮਾਈ ਕਰੇ,
ਕਿਉ ੳ ਸੱਚਾ ਰੱਬ ਵੀ
ਨਾ ਉਹਦੇ ਹੱਕ ਗਵਾਹੀ ਭਰੇ,
ਿਕਸੇ ਭੁੱਖੇ ਭਾਣੇ ਨੂੰ ਖਵਾਇਏ ਜੇ ਰੋਟੀ
ਤਾ ਕਈਆ ਦੇ ਦਿਲਾ ਨੂੰ ਮੋ ਜਾਇਦਾ,
.
.
ਅਸੀ ਰੋਟੀ ਖਾਣ ਲਈ ਉਠਦੇ ਆਂ
ਜੀ ਅਸੀ ਰੋਟੀ ਖਾਂ ਕੇ ਸੌ ਜਾਇਦਾ।
.
.
ਗਰੀਬ ਦਾ ਕੋਈ ਹਾਣੀ ਨਾ,
ਥੁਪੇ ਮਰਦੇ ਨੂੰ ਪੁੱਛੇ ਕੋਈ ਪਾਣੀ ਨਾ,
ਜਦੋ ਪੋਦਾ ਕੋਈ ਫੋਟੋ ਐਸੀ
ਤਾ ਕੁਝ ਪਲ ਲਈ
ਉਦਾਸ ਜਿਹੇ ਹੋ ਜਾਇਦਾ,
.
.
ਅਸੀ ਰੋਟੀ ਖਾਣ ਲਈ ਉਠਦੇ ਆਂ
ਜੀ ਅਸੀ ਰੋਟੀ ਖਾਂ ਕੇ ਸੌ ਜਾਇਦਾ।
.
.
ਚੰਦੂ ਸੂਜੀਏ ਰੰਧਾਵਿਆ ਬਾਬੇ ਨਾਨਕ ਦੀ
ਕਿਰਪਾ ਆ ਪੂਰੀ ਤੇਰੇ ਉਤੇ,
ਤੂੰ ਐਮj ਕਹਿ ਨਾ ਦਈ ਭੁਲਕੇ
ਕੇ ਮੇਰੇ ਫਿਰਦੇ ਹੱਲੇ ਵੀ ਭਾਗ ਸੁਤੇ,
ਤੂੰ ਕਿਤੇ ਉਹਨਾ ਵੱਲ ਵੀ ਮਾਰ ਝਾਤੀ
ਜਿਹੜੇ ਕਹਿਦੇ ਭੁੱਖੇ ਵੀ ਸੌ ਜਾਇਦਾ,
.
.
ਅਸੀ ਰੋਟੀ ਖਾਣ ਲਈ ਉਠਦੇ ਆਂ
ਜੀ ਅਸੀ ਰੋਟੀ ਖਾਂ ਕੇ ਸੌ ਜਾਇਦਾ।
.
.
ਅਸਲ ਵਿਚ ਸਿਰਫ ਰੋਟੀ ਲਈ ਉਹੀ ਉਠਦੇ ਨੇ ਰੰਧਾਵਿਆ।
ਜਿਨਾ ਨੂੰ ਕਿਸੇ-ਕਿਸੇ ਦਿਨ ਇਕ ਟਾਇਮ ਦੀ ਰੋਟੀ ਵੀ ਨਸੀਬ ਨਹੀ ਹੁੰਦੀ।
.
.
#ਲਿਖਤ @chandu_sujia_randhawa :

ਮਾਂ - ਬਾਪ ਨੂੰ ਪੈਰੀ ਰੋਲਕੇ,
ਤੂੰ ਚੌੜਾ ਹੋਕੇ ਚੱਲਦਾ,
ਸੰਸਕਾਰਾਂ ਨੂੰ ਹੁਣ ਭੁੱਲਕੇ,
ਪੈੜ ਗੈਰਾਂ ਦੀ ਮੱਲਦਾ,
ਕਹਿੰਦੇ ਹੋ ਗਏ ਨੇ ਖੋਖਲੇ ,
ਇਮਾਨ ਫਕੀਰਾਂ ਦੇ,
ਅਣਖਾਂ ਬਾਝੋਂ ਸੱਜਣਾ,
ਨਾ ਮੁੱਲ ਪੈਣ ਜ਼ਮੀਰਾਂ ਦੇ...
ਯਾਰੀਆ ਹੁਣ ਰਹਿ ਗਈਆ ,
ਮਤਲਬ ਦੀਆਂ ਬਾਤਾਂ ਨੇ,
ਊਣਾ ਨੌਜਵਾਨਾਂ ਨੂੰ ਕਰ ਦਿੱਤਾ,
ਅੱਜਕੱਲ ਦੇ ਹਲਾਤਾਂ ਨੇ,
ਬੇਰੰਗੀ ਜਹੀ ਇਸ ਦੁਨੀਆਂ ਵਿੱਚ,
ਬਸ ਨਾਮ ਅਮੀਰਾਂ ਦੇ,
ਅਣਖਾਂ ਬਾਝੋਂ ਸੱਜਣਾ,
ਨਾ ਮੁੱਲ ਪੈਣ ਜ਼ਮੀਰਾਂ ਦੇ....
ਦਾਰੂ , ਚਿੱਟਾ ਹੁਣ ਤਾਂ,
ਸ਼ਰੇਆਮ ਹੋ ਗਿਆ ਏ,
ਇੱਜ਼ਤ ਨੂੰ ਹੱਥ ਪਾਉਣਾ ਵੀ,
ਹੁਣ ਆਮ ਹੋ ਗਿਆ ਏ,
ਟਕੇ ਦੇ ਸਾਰ ਹੋ ਗਏ ਨੇ,
ਹੁਣ ਭਾਅ ਵੀ ਹੀਰਾਂ ਦੇ,
ਅਣਖਾਂ ਹੁਣ ਭਾਅ ਵੀ ਹੀਰਾਂ ਦੇ,
ਅਣਖਾਂ ਬਾਝੋਂ ਸੱਜਣਾ,
ਨਾ ਮੁੱਲ ਪੈਣ ਜ਼ਮੀਰਾਂ ਦੇ....
ਤੂੰ ਮੱਥਾ ਟੇਕਣ ਜਾਂਦਾ,
ਜਾਂ ਰੱਬ ਤੇ ਇਹਸਾਨ ਕਰਦਾ ਏ,
ਵੇ ਸਾਰੀ ਦੁਨੀਆਂ ਦੇ ਦਾਨੀ ਨੂੰ,
ਕੀ ਦਾਨ ਕਰਦਾ ਏ,
ਪਖੰਡੀ ਸਾਧਾਂ ਨੇ ਲੁੱਟ ਲਏ,
ਦੀਨ ਧਰਮ ਵੀ ਪੀਰਾਂ ਦੇ,
ਅਣਖਾਂ ਬਾਝੋਂ ਸੱਜਣਾ,
ਨਾ ਮੁੱਲ ਪੈਣ ਜ਼ਮੀਰਾਂ ਦੇ....
ਸਮੇਂ ਦੇ ਨਾਲ਼ ਨਿੱਤ ਦੋਸਤਾਂ,
ਇੱਥੇ ਬਿਆਨ ਬਦਲਦੇ ਨੇ,
ਸ਼ਰੀਕਾਂ ਦੀ ਕੀ ਗੱਲ ਕਰਦਾ,
ਹੁਣ ਆਪਣੇ ਹੀ ਡੰਗਦੇ ਨੇ,
ਅਲਫਾਜ ਵੀ ਹੁਣ ਤਾਂ 'ਮਨਦੀਪ '
ਨਾਂ ਰਹਿਣ ਲਕੀਰਾਂ ਤੇ,
ਅਣਖਾਂ ਬਾਝੋਂ ਸੱਜਣਾ,
ਨਾ ਮੁੱਲ ਪੈਣ ਜ਼ਮੀਰਾਂ ਦੇ...
ਅਣਖਾਂ ਬਾਝੋਂ ਸੱਜਣਾ,
@mandeep.kaur.rai
ਨਾ ਮੁੱਲ ਪੈਣ ਜ਼ਮੀਰਾਂ ਦੇ....

Most Popular Instagram Hashtags