[PR] Gain and Get More Likes and Followers on Instagram.

punjabi_gold_writers punjabi_gold_writers

209 posts   2427 followers   7366 followings

ਪੰਜਾਬੀ ਲਿਖਾਰੀ  ਏਸ ਪੰਜਾਬੋਂ ਹੀਰਾਂ ਉੱਠੀਆਂ ਵਾਰਿਸ ਬਣਤ ਬਣਾਏ ਜੰਡੀਆਂ ਥੱਲੇ ਬੈਠਾ ਬਾਬਾ ਖ਼ਾਕ ਪਿਆ ਵਡਿਆਏ॥ ਸ਼ਾਇਰੀ॥ਗੀਤਕਾਰੀ॥ਕਿੱਸੇ॥ਫਕੀਰੀਆਂ॥❤️ਪੰਜਾਬੀਅਤ❤️

ਆਕਾਸ਼ਾਂ ਦਾ ਸੂਰਜ,
ਚਾਨਣ ਵੰਡਦਾ,
ਤੇ ਦੂਰ ਕਰਦਾ ਹਨੇਰਿਆਂ ਨੂੰ,
ਸਲਾਮ ਉਸ ਸੂਰਜ ਨੂੰ, ਜੋ ਖੁਦ ਮੱਚ-ਮੱਚ ਕੇ, ਰੋਸ਼ਨ ਕਰਦਾ ਦੁਨੀਆਂ ਨੂੰ, ਮੱਚ-ਮੱਚ ਕੇ ਰੋਸ਼ਨੀ ਕਰਨੀ, ਕਿੰਨੀ ਔਖੀ ਤੇ ਕਿੰਨੀ ਮੁਸ਼ਕਲ,
ਸੂਰਜ ਜਾਣਦਾ ਏ।

ਐਸਾ ਹੀ ਇੱਕ ਸੂਰਜ ਤਲਾਸ਼ਾਂ, ਧਰਤੀ ਤੇ ਵੱਸਦੇ ਲੋਕਾਂ ਚ,
ਜੋ ਦੂਰ ਕਰੇ, ਵਹਿਮਾਂ-ਭਰਮਾਂ, ਜਾਤਾਂ-ਪਾਤਾਂ, ਤੇ ਕੂੜ-ਰੀਤਾਂ ਦੇ ਗੂੜ੍ਹੇ ਹਨੇਰਿਆਂ ਨੂੰ, ਤੇ ਰੋਸ਼ਨ ਕਰੇ, ਸਭ ਮਨੁੱਖਾਂ ਦੀਆਂ ਜਿੰਦਗੀਆਂ ਨੂੰ। ਪਰ ਕੌਣ ਬਣੇ ਸੂਰਜ ?
ਮੱਚਣ ਤੋਂ ਡਰਦਾ ਹਰ ਕੋਈ,
ਮੈਂ ਬਣਾਂ ਜਾਂ ਤੁਸੀਂ ਬਣੋ, ਸੂਰਜ ਤਾਂ ਬਣਨਾ ਪੈਣਾ ਏ।

ਆਸ ਮੇਰੀ ਦੇ ਝਰਨੇ ਸੱਜਣਾਂ ਰੰਗ ਬਦਲਦੇ ਰਹਿੰਦੇ ਨੇ ।
ਯਾਦ ਤੇਰੀ ਦੀਆਂ ਕਿਰਨਾਂ ਦੇ ਤੀਰ ਜਾਂ ਦਿਲ ਵਿਚ ਲਹਿੰਦੇ ਨੇ ।

ਅਣਬੋਲੇ ਬੋਲਾਂ ਦੇ ਵੀ ਕੋਈ ਅਰਥ ਤਾਂ ਹੁੰਦੇ ਹੋਣੇ ਨੇ,
'ਕੱਲੇ ਬੈਠਿਆਂ ਹੰਝੂ ਮੇਰੇ ਤਾਹੀਉਂ ਛਮਛਮ ਵਹਿੰਦੇ ਨੇ ।

ਮਿਲ ਬੈਠੇਂ ਜੇ ਇੱਕ ਵਾਰੀ ਸੂਰਤ ਦਿਲੀਂ ਵਸਾ ਲਈਏ,
ਦੱਸ ਦਈਏ ਲੋਕਾਂ ਦੇ ਤਾਈਂ ਜੋ ਇਹ ਪੁਛਦੇ ਰਹਿੰਦੇ ਨੇ ।

ਸਾਰੇ ਕਹਿੰਦੇ ਆਪਾਂ ਇੱਕੋ ਫੇਰ ਇਹ ਦੂਰੀ ਕਾਹਦੇ ਲਈ,
ਨਾਗ ਵਿਛੋੜੇ ਵਾਲੇ ਮੈਨੂੰ ਕਾਹਤੋਂ ਡੰਗਦੇ ਰਹਿੰਦੇ ਨੇ ।

ਦੋਸਤੀ ਦੇ ਦੂਰ ਘਰ ਨੇ ਆਖਿਆ ਸੀ ਰਹਿਣ ਦੇ ।
ਜ਼ਿੰਦਗੀ ਜੋ ਦੇ ਰਹੀ ਏ ਆਪੇ ਸਾਨੂੰ ਸਹਿਣ ਦੇ ।

ਵਿਚ ਹਨੇਰੇ ਨਾਲ ਗੱਲਾਂ ਉਸਰੇ ਜਿਹੜੇ ਮਹਿਲ ਨੇ;
ਚਾਨਣ ਦੀ ਛਿੱਟ ਪੈਣ ਤੇ ਢਹਿੰਦੇ ਨੇ ਜੇਕਰ ਢਹਿਣ ਦੇ ।

ਦਿਲ ਦੇ ਵਿੱਚੋਂ 'ਵਾਜ਼ ਉੱਠ ਕੇ ਬੁੱਲ੍ਹਾਂ ਤੱਕ ਹੈ ਆ ਗਈ;
ਹੁਣ ਤੂੰ ਮੈਨੂੰ ਰੋਕ ਨਾ ਸਾਰੀ ਦੀ ਸਾਰੀ ਕਹਿਣ ਦੇ ।

ਫੂਕਣਾ ਚਾਹੇ ਦਬਾੳੁਣਾ,ਮੇਰੇ ਮਰਨ ਪਿੱਛੋ ਬਹੁਤੇ ਪਖੰਡ ਨਾ ਖਿੰਡਾੳੁਣਾ।ਨਰਕ ਸਵਰਗ ਦੇ ਚੱਕਰਾਂ ਨੂੰ ਮੰਨਦੀ ਨੀ ਮੈਂ,ਜੀਅ ਲੳੁ ਜ਼ਿੰਦਗੀ ਛੱਡੋ ਝੂਠਾ ਚੋਚ ਵਜਾੳੁਣਾ।ਮੇਰੀਅਾਂ ਅੱਖਾਂ,ਦਿਲ ਕਰੀਓ ਦਾਨ ਗਰੀਬਾਂ ਨੂੰ,ਵਕਤ ਦੇ ਮਾਰਿਅਾਂ ਨੂੰ ਸੰਸਾਰ ਹੈ ਵਿਖਾੳੁਣਾ।ਕੋੲੀ ਤਸਵੀਰ ਮੇਰੀ ਵੇਖੇ ਚਾਹੇ ਨਾ ਵੇਖੇ,ਪਰ ਲਿਖਤਾਂ ਮੇਰੀਅਾਂ ਸੰਸਾਰ'ਚ ਪਹੁੰਚਾੳੁਣਾ।ਸਮਾਨ ਮੇਰਾ ਕਿਸੇ ਦੇ ਕੰਮ ਅਾਵੇ ਤਾਂ ਬਹੁਤ ਚੰਗਾ,ਪਰ ਮੇਰੀ ਕਲਮ ਨੂੰ ਮਲੂਕ ਹੱਥਾਂ 'ਚ ਫੜਾੳੁਣਾ।ਜਦ ਵੀ ਧਿਅਾੳੁਗੇ ਹਾਜ਼ਰ ਹੋ ਜੂ ੳੁਸੇ ਪਲ,ਡਰਿਓ ਨਾ ਜੇ ਰਿਸ਼ਤਾ ਮੇਰੇ ਨਾਲ ਹੈ ਨਿਭਾੳੁਣਾ।ਜੇ ਸ਼ੱਕ ਲੱਗਦਾ ਕਿਸੇ ਨੂੰ ਹੱਥ ੳੁਠਾੳੁ,ਚੰਨ ੳੁੱਤੇ"ਮਨਵੀਰ"ਨੇ ਸੰਸਾਰ ਹੈ ਵਸਾੳੁੁਣਾ।
@manveer_kushwaha

ਮੁੰਦਰੀਆਂ ਵਿੱਚ ਨਗ਼ ਨਹੀਂ ਪਾਉਂਦੇ
ਅਸੀਂ ਆਪਣੇ ਵਾਸਤੇ ਨਹੀਂ ਜਿਉਂਦੇ
ਸਾਡੇ ਟਾਕੀਆਂ ਲੱਗੇ ਲੀੜੇ ਨੇ
ਅਸੀਂ ਕਿਸੇ ਦੇ ਚਿੱਤ ਨੂੰ ਨਹੀਂ ਭਾਉਂਦੇ
ਸਾਡੇ ਪੈਰਾਂ ਦੇ ਥੱਲੇ ਰੋੜ ਕੁੜੇ
ਥਾਰਾਂ ਤੇ ਗੇੜੀਆਂ ਨਹੀਂ ਲਾਉਂਦੇ
ਸਾਡਾ ਲਿਮਟਾਂ ਤੇ ਘਰ ਬਾਰ ਚੱਲੇ
ਅਸੀਂ ਖੁੱਲ੍ਹਾ ਪੈਸਾ ਨਹੀਂ 'ਡਾਉਂਦੇ
ਸਾਡੇ ਸੁਪਨਿਆਂ ਵਿੱਚ ਵੀ ਫਿਕਰਾਂ ਨੇ
ਅਸੀਂ ਚੈਨ ਦੀਆਂ ਨੀਂਦਾਂ ਨਹੀਂ ਸੌਂਦੇ
ਸਾਡੇ ਚਾਵਾਂ ਨੂੰ ਜੰਗਾਲ਼ ਪਿਆ
ਪਰ ਕਦੇ ਹੌਂਸਲਾ ਨਹੀਂ ਢਾਹੁੰਦੇ
ਖੇਤਾਂ ਵਿੱਚ ਹੀਰਾਂ ਗਾਉਣ ਵਾਲੇ
ਅਸੀਂ ਲੱਚਰ-ਲੁੱਚਰ ਨਹੀਂ ਗਾਉਂਦੇ
ਵੱਟ ਦਾ ਸਰਾਣ੍ਹਾ ਲਾ ਕੇ ਸੌਣ ਵਾਲੇ
ਅਸੀਂ ਮਖਮਲੀ ਸੇਜਾਂ ਨਹੀਂ ਚਾਹੁੰਦੇ
ਅਸੀਂ ਮਿਹਨਤਾਂ ਦੇ ਹਾਣੀ ਹਾਂ
ਅਸੀਂ ਤੰਦ ਸ਼ੌਕ ਦੇ ਨਹੀਂ ਪਾਉਂਦੇ
ਕਹਿਣੀ ਕਰਨੀ 'ਚ ਫਰਕ ਨਹੀਂ
ਅਸੀਂ ਕਿਲ੍ਹੇ ਖਿਆਲੀ ਨਹੀਂ ਢਾਉਂਦੇ
'ਨਿਮਰ' ਗੁਰੂ ਦੇ ਪੈਰੋਕਾਰ ਹਾਂ
ਹਰ ਥਾਂ ਤੇ ਸੀਸ ਨਹੀਂ ਝੁਕਾਉਂਦੇ । © ਨਿਮਰਬੀਰ ਸਿੰਘ

ਫੁਲਾਂ ਦੀਆਂ ਡਾਲੀਆਂ ਦੇ,
ਹਾਸੇ ਨਹੀਓਂ ਰੁਕਦੇ,
ਰੋਂਦੇ ਰੋਂਦੇ ਨੈਣ ਸਾਡੇ,
ਨਿਤ ਜਾਨ ਸੁਕਦੇ,
ਨਿਕੇ ਜਿਹੇ ਢੋਲ ਦੇ,
ਵਿਛੋੜੇ ਨਹੀਓਂ ਮੁਕਦੇ ।

ਸੱਪ ਰੰਗੀ ਕੁੰਜ ਮੈਂ,
ਦੁਪੱਟੇ ਨੂੰ ਲਵਾਨੀਆਂ,
ਸਈਆਂ ਵਿਚ ਚਾਈਂ ਚਾਈਂ,
ਝੂਲ ਝੂਲ ਜਾਨੀਆਂ,
ਜ਼ੁਲਫ਼ਾਂ ਦੇ ਸੱਪਾਂ ਨਾਲ,
ਮਾਹੀ ਨੂੰ ਡਰਾਨੀਆਂ ।

ਸੂਹੇ ਸੂਹੇ ਬੁਲ੍ਹਾਂ ਵਿਚ,
ਮਿੱਠੇ ਮਿੱਠੇ ਗੀਤ ਨੇ,
ਹੰਝੂਆਂ ਦੇ ਢੋਏ ਘੱਲੇ,
ਮਾਹੀ ਦੀ ਪ੍ਰੀਤ ਨੇ,
ਅਜੇ ਨਾ ਬੁਲਾਇਆ,
ਸਾਨੂੰ ਰੁਸੇ ਹੋਏ ਮੀਤ ਨੇ ।

ਹੌਲੀ ਹੌਲੀ ਬੋਲ ਭੌਰਾ,
ਕਲੀਆਂ ਨਾ ਛੇੜ ਵੇ,
ਔਖੇ ਪੰਧ ਪ੍ਰੀਤ ਦੇ,
ਫਸਾਦ ਨਾ ਸਹੇੜ ਵੇ,
ਨੈਣਾਂ ਵਿਚ ਹੰਝੂਆਂ ਦੇ,
ਛਾਲੇ ਨਾ ਉਚੇੜ ਵੇ ।

ਪਹਿਲਾਂ ਜਿੰਦੜੀ ਰੁਲਦੀ ਦੇਖ ।
ਫੇਰ ਹਕੀਕਤ ਖੁੱਲ੍ਹਦੀ ਦੇਖ ।

ਧੁੱਪ ਨੂੰ ਕੁਝ ਵੀ ਹੋਇਆ ਨਾ,
ਜਾ ਕੇ ਰੰਗਤ ਫੁੱਲ ਦੀ ਦੇਖ ।

ਗ਼ਮ ਨਾ ਕਰ, ਸੱਚਾਈ ਵੀ-
ਅਪਣੇ ਵਰਕੇ ਥੁੱਲਦੀ ਦੇਖ ।

ਉਹ ਵੀ ਖ਼ੁਆਬ ਖ਼ਰੀਦੇਗਾ,
ਤੂੰ ਵੀ ਦੁਨੀਆਂ ਮੁੱਲ ਦੀ ਦੇਖ । 'ਸ਼ਾਹ' ਤੂੰ ਹਾਲਤ ਅਪਣੀ ਨਾਲ,
ਰੱਖ ਕੇ, ਹਾਲਤ ਕੁੱਲ ਦੀ ਦੇਖ ।

ਰੋਜ਼ ਇੱਕ ਰਸਮ ਵਧਾ ਜਾਂਦੇ ਨੇ ।
ਲੋਕੀਂ ਮੁਸ਼ਕਿਲ ਪਾ ਜਾਂਦੇ ਨੇ ।

ਕੁਝ ਨਹੀਂ ਆਖੀਦਾ ਉਨ੍ਹਾਂ ਨੂੰ,
ਗ਼ਮ ਨੇ, ਆਪੇ ਆ ਜਾਂਦੇ ਨੇ ।

ਫੁੱਲ ਤੋੜਨ ਨੂੰ ਜੀ ਵੀ ਕਰਦੈ,
ਤੋੜਾਂ, ਤਾਂ ਮੁਰਝਾ ਜਾਂਦੇ ਨੇ ।

ਹੋ ਜਾਂਦਾ ਏ, ਭੁੱਲਣ ਵਾਲੇ,
ਸਿੱਧੇ ਰਸਤੇ ਪਾ ਜਾਂਦੇ ਨੇ । 'ਸ਼ਾਹ ਜੀ' ! ਗ਼ਮ ਤੇ ਉਹੀਓ ਚੰਗੇ,
ਜਿਹੜੇ ਰੱਤ ਰੁਲਾ ਜਾਂਦੇ ਨੇ ।

ਐਸੀ ਬੱਸ ਅਨਹੋਣੀ ਹੋਈ ।
ਨਾ ਮੈਂ ਹਸਿਆ ਨਾ ਉਹ ਰੋਈ ।

ਜਿੱਥੇ ਕਿਸਮਤ ਪੁੱਠੀ ਹੋਵੇ,
ਉੱਥੇ ਯਾਰ ਕਰੇ ਕੀ ਕੋਈ ?

ਇੱਕ ਦੀ ਖ਼ਾਤਰ 'ਬਾਰਿਸ਼' ਚੰਗੀ,
ਇੱਕ ਦੀ ਸਾਰੀ ਝੁੱਗੀ ਚੋਈ ।

ਟੋਟੇ-ਟੋਟੇ ਤਾਰ ਨਜ਼ਰ ਦੀ,
ਜੀਹਨੇ ਮੇਰੀ ਜਿੰਦ ਪਰੋਈ ।

ਪੂੰਝੋ ਨਾ ਇਹ ਹੰਝੂ ਮੇਰੇ,
ਇਹ ਖੇਤੀ ਮੈਂ ਆਪੇ ਬੋਈ ।

ਚੁੱਪ ਸੀ ਉਹ ਪਰ ਚੁੱਪ ਦੇ ਵਿੱਚ ਵੀ,
ਅੱਖ ਤੋਂ ਡੂੰਘੀ ਗੱਲ ਸੀ ਕੋਈ ।

ਕੀ ਕਰੀਏ ਹੁਣ ਜੀਅ ਕੇ 'ਸ਼ਾਹ ਜੀ',
ਹਰ ਇੱਕ ਹਸਰਤ ਪੂਰੀ ਹੋਈ ।

ਮੌਸਮ ਹੋਵੇ ਜਿਸ ਦਾ ਗਹਿਣਾ ।
ਉਹੀਓ ਫੁੱਲ ਟਾਹਣੀ ਤੇ ਰਹਿਣਾ ।

ਦੋਵੇਂ ਕੰਮ ਈ ਸੌਖੇ ਹੁੰਦੇ,
ਜਿੱਤ ਕੇ ਲੜਨਾ, ਹਾਰ ਕੇ ਬਹਿਣਾ ।

ਤਾਂ ਫਿਰ ਦੋ-ਕੰਮ ਔਖੇ ਵੀ ਨੇ-
ਨਾ ਦੁਖ ਦੇਣਾ, ਨਾ ਦੁਖ ਸਹਿਣਾ ।

ਅੱਗਾਂ ਵੀ ਇਹ ਲਾ ਸਕਦਾ ਹੈ,
ਅੱਖਾਂ 'ਚੋਂ ਹੰਝੂਆਂ ਦਾ ਬਹਿਣਾ ।

ਹਰ ਇਕ ਟਹਿਣੀ ਖ਼ਤਰਾ ਹੁੰਦੀ,
ਜੇ ਕਰ ਟੁੱਟੇ ਪੂਰਾ ਟਹਿਣਾ ।

ਮੁਸ਼ਕਿਲ ਹੁੰਦਾ ਖ਼ੁਸ਼ਬੂ ਦੇ ਲਈ,
'ਵਾ ਚੱਲੇ ਤੇ ਫੁੱਲ ਵਿੱਚ ਰਹਿਣਾ । 'ਸ਼ਾਹ ਜੀ' ਬਹੁਤੇ ਵਕਤਾਂ ਉੱਤੇ,
ਮੁਸ਼ਕਿਲ ਹੁੰਦਾ ਕੁਝ ਵੀ ਕਹਿਣਾ ।

ਕਿੱਥੇ ਅੱਖੀਆਂ ਲਾ ਬੈਠਾ ।
ਸੂਰਜ ਵਿਹੜੇ ਆ ਬੈਠਾ ।

ਆਖ਼ਰ ਉਹ ਦੀਵਾਨਾ ਵੀ,
ਲੋਕਾਂ ਦੇ ਵਿੱਚ ਜਾ ਬੈਠਾ ।

ਧੜ-ਧੜ ਧੜਕੇ ਹਰ ਗੱਲ 'ਤੇ,
ਮੈਂ ਦਿਲ ਨੂੰ ਸਮਝਾ ਬੈਠਾ ।

ਝੋਲੀ ਲਾਲੋ-ਲਾਲ ਹੋਈ,
ਅੱਖਾਂ ਕੀ ਛਲਕਾ ਬੈਠਾ ।

ਉਹ ਵੀ ਗੱਲਾਂ ਕਰਦਾ ਸੀ,
ਮੈਂ ਵੀ ਗੱਲ ਸੁਣਾ ਬੈਠਾ ।

ਲੱਗ ਕੇ ਪੱਥਰਾਂ ਪਿੱਛੇ ਮੈਂ,
ਕਈ ਅਲਮਾਸ ਗੰਵਾ ਬੈਠਾ ।

ਬੰਦਾ ਉਹੀਓ ਬਣਦਾ ਏ,
ਜਿਹੜਾ ਧੋਖਾ ਖਾ ਬੈਠਾ । 'ਸ਼ਾਹ ਜੀ' ! ਮੈਂ ਬੱਸ ਉਹਦੇ ਲਈ,
ਹਰ-ਇੱਕ ਗੱਲ ਭੁਲਾ ਬੈਠਾ ।

ਵਾਹਵਾ ਦਿਲਬਰ ਨਖ਼ਰੇ ਬਾਜਾ ਕਰ ਕਰ ਨਾਜ਼ ਪ੍ਰਸਤੀ ।
ਇਸ਼ਕ ਤੇਰੇ ਨੇ ਦਿਲ ਮੇਰੇ ਨੂੰ ਜ਼ੌਕ ਚੜ੍ਹਾਇਆ ਮਸਤੀ ।

ਮੋਹ ਲਏ ਆਸ਼ਕ ਬੇਕਸ ਆਜ਼ਜ਼, ਕਰ ਕਰ ਨਾਜ਼ ਨਿਹੋਰੇ ।
ਕਾਲੂ ਬਲਾ ਕਹਿ ਲਈ ਬਲਾ ਸਿਰ, ਮਨ ਫ਼ਰਮਾਨ ਅਲਸਤੀ ।

ਹਟ ਬੈਠੇ ਤਾਂ ਝਿੜਕਾਂ ਦੇਵੇਂ, ਦਰ ਆਇਆਂ ਰੁਸ ਜਾਵੇਂ ।
ਅਜਬ ਹਰਾਨੀ ਤੇਰੀ ਯਾਰੀ, ਜਾਨ ਪਈ ਵਿੱਚ ਫਸਤੀ ।

ਗ਼ੁਲਾਮ ਜੀਲਾਨੀ ਦਰ ਤੇਰੇ ਦਾ, ਆਦ ਕਦੀਮੀ ਬਰਦਾ ।
ਨਾ ਦੇ ਝਿੜਕਾਂ ਆਜ਼ਜ਼ ਤਾਈਂ, ਆ ਡਿਗਿਆ ਵਿੱਚ ਬਸਤੀ ।

Most Popular Instagram Hashtags