manibrar.16 manibrar.16

180 posts   293 followers   207 followings

Manínder Síngh BrAr  Just a God's Creation but not as good as you . Follow for follow back. 👉 16/5🎂

ਸਾਈਂ ਦਰਬਾਰ ਸਜਿਆ ਹੋਇਆ ਸੀ। ਲੋਕ ਸਾਈਂ ਬਾਬਾ ਜੀ ਦੇ ਇਰਦ ਗਿਰਦ ਬੈਠੇ ਸਨ। ਸਾਈਂ ਬਾਬਾ ਜੀ ਕਥਾ ਸੁਣਾ ਰਹੇ ਸਨ । ਇੰਨੇ ਨੂੰ ਇੱਕ ਔਰਤ ਨੇ ਕਿਹਾ ਕਿ ਕਲਯੁੱਗ ਬਹੁਤ ਬੁਰਾ ਯੁੱਗ ਹੈ।ਇੰਨੇ ਨੂੰ ਸਾਈਂ ਬਾਬਾ ਜੀ ਬੋਲੇ ਕਿ ਇਹ ਯੁੱਗ ਤਾਂ ਸਭ ਤੋਂ ਵਧੀਆ ਹੈ। ਲੋਕ ਹੈਰਾਨ ਹੋ ਗਏ ਤੇ ਕਾਰਨ ਪੁਛਣ ਲਗੇ। ਸਾਈਂ ਬਾਬਾ ਜੀ ਨੇ ਉੱਤਰ ਦਿੱਤਾ ਕਿ ਪਿਛਲੇ ਯੁੱਗਾਂ ਵਿੱਚ ਜੇਕਰ ਕੋਈ ਵਿਅਕਤੀ ਬੁਰਾ ("ਕਰਮ") ਕਰਦਾ ਸੀ ਤਾਂ ਉਸ ਦੀ ਸਜਾ ਸਾਰਾ ਪਰਿਵਾਰ ਭੁਗਤਦਾ ਸੀ। ਕਈ ਜਨਮ ਲੰਘ ਜਾਂਦੇ ਪਰ ਸਜਾ ਪੂਰੀ ਨਹੀਂ ਹੁੰਦੀ ਸੀ ਅਤੇ ਦੂਸਰੇ ਪਰਿਵਾਰ ਦੇ ਮੈਂਬਰ ਵੀ ਜਨਮਾਂ ਤੱਕ ਭੁਗਤਦੇ ਰਹਿੰਦੇ ਸੀ। ਪਰ ਕਲਯੁੱਗ ਵਿਚ ਜੋ ਵੀ ਬੁਰਾ ਕਰਮ ਕਰਦਾ ਹੈ ਇਸੇ ਜਨਮ ਵਿੱਚ ਹੀ ਭੁਗਤ ਕੇ ਜਾਂਦਾ ਹੈ। ਜੋ ਕਿਸੇ ਦਾ ਜਿੰਨਾ ਬੁਰਾ ਕਰਦਾ ਹੈ ਉਸਦਾ ਅੰਤ ਸਮਾਂ ਵੀ ਉਨ੍ਹਾਂ ਹੀ ਬੁਰਾ ਹੁੰਦਾ ਹੈ ਅਤੇ ਸਜਾ ਵੀ ਉਸੇ ਇਨਸਾਨ ਨੂੰ ਮਿਲਦੀ ਹੈ। ਇਹ ਤਾਂ ਸਭ ਤੋਂ ਵਧੀਆ ਯੁੱਗ ਹੈ। ਸੱਤਯੁਗ ਵਿੱਚ ਲੋਕ ਸਦੀਆਂ ਤੱਕ ਤਪੱਸਿਆ ਕਰਦੇ ਸਨ,ਰੱਬ ਦੇ ਦਰਸ਼ਨ ਪਾਉਣ ਲਈ। ਪਰ ਕਲਯੁੱਗ ਵਿੱਚ ਜੇਕਰ ਕੋਈ ਇੱਕ ਦਿਨ ਹੀ ਪੂਰੀ ਨਿਸ਼ਠਾ ਨਾਲ ਰੱਬ ਨੂੰ ਧਿਆ ਲਵੇ ਤਾਂ ਰੱਬ ਨੂੰ ਪ੍ਰਾਪਤ ਕਰ ਸਕਦਾ ਹੈ। ਸੋ ਤੁਸੀਂ ਕਿਸ ਕਾਰਨ ਇਸ ਯੁੱਗ ਨੂੰ ਬੁਰਾ ਕਹਿ ਰਹੇ ਹੋ।
.
.
@manibrar.16 ... 'ਕਰਮ' ਅਰਥਾਤ 'ਕੰਮ' , "ਇਨਸਾਨ ਨੂੰ ਕਰਮਾਂ ਅਨੁਸਾਰ ਹੀ ਮਿਲਦਾ ਹੈ। "

ਅਸੀਂ ਅਕਸਰ ਕਰਮ ਸ਼ਬਦ ਦਾ ਅਰਥ ਕਿਸਮਤ ਬਣਾ ਲੈਂਦੇ ਹਾਂ। Hashtag...#quote #quotes #blog #personalblogs_ #insta #instagram #instaquote #instaquotes #tbt #follow #nofilter #punjabi #love #tweegram #fact #facts #instafact #instafacts #enjoy #fun #time #motivation #singh #kaur #life #like4like #likeforlike #thoughts #history#manibrar_16

Must read!!! 👇👇👇
. .
Porus was not defeated by Alexander, Porus had forced Alexander for treaty using his army power.
.
.

ਅਸੀਂ ਪੜ੍ਹਿਆ ਹੈ ਕਿ ਸਿਕੰਦਰ (Alexander) ਅਤੇ ਪੋਰਸ(Porus) ਦੇ ਯੁੱਧ ਵਿੱਚ ਪੋਰਸ ਹਾਰ ਗਿਆ ਸੀ ਅਤੇ ਉਸਨੂੰ ਸਿਕੰਦਰ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਜਦੋਂ ਪੋਰਸ ਤੋਂ ਸਿਕੰਦਰ ਨੇ ਪੁਛਿਆ ਕੇ ਦੱਸ ਤੇਰੇ ਨਾਲ ਕਿਹੋ ਜਾ ਸਲੂਕ ਕੀਤਾ ਜਾਵੇ.... ਵਗੈਰਾ..... ਵਗੈਰਾ... ਇਹ ਇਤਿਹਾਸ ਵਿਦੇਸ਼ੀ ਇਤਿਹਾਸਕਾਰਾਂ ਦੁਆਰਾ ਲਿਖਿਆ ਗਿਆ ਹੈ। ਪਰ ਅਸਲ ਕਹਾਣੀ ਕੁੱਝ ਹੋਰ ਹੀ ਹੈ। ਸਿਕੰਦਰ ਲਗਾਤਾਰ ਜਿੱਤਾਂ ਪ੍ਰਾਪਤ ਕਰ ਰਿਹਾ ਸੀ। ਪਰ ਜਦੋਂ ਉਹ ਪੋਰਸ ਦੇ ਇਲਾਕੇ ਵੱਲ ਵਧਿਆ ਤਾ ਪੋਰਸ ਨੇ ਉਸਨੂੰ ਰਸਤੇ ਵਿਚ ਰੋਕਿਆ ਅਤੇ ਉਸ ਨੂੰ ਯੁੱਧ ਦੀ ਚੁਣੌਤੀ ਦੇ ਦਿੱਤੀ। ਬੜਾ ਹੀ ਘਮਸਾਨ ਦਾ ਯੁੱਧ ਹੋਇਆ, ਭਾਰੀ ਨਰ-ਸੰਘਾਰ ਹੋਇਆ। ਸਿਕੰਦਰ ਦੇ ਸੈਨਿਕ ਹੋ ਰਹੇ ਕਤਲੇਆਮ ਨੂੰ ਦੇਖ ਕੇ ਡਰ ਗਏ ਸਨ, ਇਥੋਂ ਤੱਕ ਕੇ ਉਹ ਖੁਦ ਸਿਕੰਦਰ ਨੂੰ ਮਾਰ ਕੇ ਯੁੱਧ ਖਤਮ ਕਰਨ ਬਾਰੇ ਕਹਿਣ ਲੱਗ ਗਏ ਸਨ। ਸਿਕੰਦਰ ਵੇ ਹਾਰ ਹੁੰਦੀ ਦੇਖ ਕੇ ਸੰਧੀ ਕਰਨ ਬਾਰੇ ਸੰਦੇਸ਼ ਜਾਰੀ ਕਰ ਦਿਤਾ ਸੀ। ਜਦੋ ਉਹ ਤੇ ਪੋਰਸ ਆਹਮੋ-ਸਾਹਮਣੇ ਅਾਏ ਤਾਂ ਪੋਰਸ ਨੂੰ ਦੇਖ ਕੇ ਸਿਕੰਦਰ ਦੰਗ ਰਹਿ ਗਿਆ ਸੀ। ਸਿਕੰਦਰ ਦਾ ਕੱਦ 5.5 ਫੁੱਟ ਸੀ। ਪਰ ਸਾਹਮਣੇ ਖੜੇ 7.3 ਫੁੱਟ ਦੇ ਪੋਰਸ ਦੇ ਵਿਅਕਤੀਤਵ ਤੋਂ ਪ੍ਰਭਾਵਿਤ ਹੋ ਕੇ ਸਿਕੰਦਰ ਨੇ ਉਸ ਨਾਲ ਮਿੱਤਰਤਾ ਕਰ ਲਈ।
ਇਸਨੂੰ ਆਪਣੀ ਹਾਰ ਮੰਨ ਕੇ ਉਸਨੇ ਜਿੱਤੇ ਹੋਏ ਇਲਾਕਿਆ ਵਿੱਚ ਆਪਣੇ ਜਰਨੈਲ (Generals) ਤੈਨਾਤ ਕੀਤੇ ਅਤੇ ਅਾਪਣੇ ਦੇਸ਼ ਚਲਾ ਗਿਆ। ****ਵਿਦੇਸ਼ੀ ਇਤਿਹਾਸਕਾਰਾਂ ਨੇ ਆਪਣੇ ਰਾਜੇ ਦੀ ਵਡਿਆਈ ਕਰਨ ਲਈ ਉਸਨੂੰ ਜਿਤਿਆ ਦੱਸਿਆ, ਪਰ ਆਪਾਂ ਕੀ ਕੀਤਾ?...ਸਿਕੰਦਰ ਨੂੰ ਰੋਕਣ ਵਾਲੇ ਰਾਜੇ ਨੂੰ ਹਾਰਿਆ ਦੱਸ ਕੇ ਨਾ ਸਿਰਫ ਉਸਦਾ ਅਪਮਾਨ ਕੀਤਾ ਸਗੋਂ ਆਪਣੇ ਬੱਚਿਆਂ ਨੂੰ ਵੀ ਵਿਦੇਸ਼ੀ ਮਿਥਿਆ ਇਤਿਹਾਸ ਪੜ੍ਹਾ ਕੇ ਖੁਦ ਨੂੰ ਅਤੇ ਉਸ ਦਲੇਰ ਰਾਜੇ ਨੂੰ ਹਰਾ ਰਹੇ ਹਾਂ।*****??? So sad. 😢 ਕਦੇ ਸੋਚਿਆ ਜੋ ਸਿਕੰਦਰ ਜਿੱਤਣ ਤੋਂ ਬਾਅਦ ਰਾਜ ਨੂੰ ਆਪਣੇ ਰਾਜ ਵਿੱਚ ਮਿਲਾ ਲੈਂਦਾ ਸੀ, ਉਹ ਪੋਰਸ ਨੂੰ ਹਰਾਉਣ ਤੋਂ ਬਾਅਦ, ਉਸ ਨੂੰ ਉਸਦਾ ਰਾਜ ਵਾਪਸ ਕਿਵੇਂ ਕਰ ਸਕਦਾ ਹੈ, ਉਹ ਵੀ ਉਦੋਂ ਜਦੋਂ ਪੋਰਸ ਉਸਦਾ ਕੈਦੀ ਸੀ।" "ਸਿਕੰਦਰ ਨੇ ਕਿਸੇ ਹੋਰ ਦਾ ਰਾਜ ਵਾਪਿਸ ਕਿਉਂ ਨਹੀ ਕੀਤਾ, ਪੋਰਸ ਕਿਹੜਾ ਉਹਦੀ ਮਾਸੀ ਦਾ ਮੁੰਡਾ ਸੀ।" 😅😂
. .
Hash tags... #quote #quotes #blog #personalblogs_ #insta #instagram #instaquote #tbt #follow #single #punjabi #love #tweegram #fact #facts #instafact #instafacts #enjoy #singh #kaur #fun #time ##motivation #life #like4like #likeforlike #thoughts #history #manibrar_16 #instapunjabi

By@manibrar.16
Read 👇👇👇 ਮੰਚ ਸਜਿਆ ਹੋਇਆ ਸੀ। ਕੁੱਝ ਸਾਇਰ ਅਤੇ ਕਵੀ ਮਹਿਮਾਨਾਂ ਦੇ ਤੌਰ 'ਤੇ ਬੁਲਾਏ ਗਏ ਸਨ। ਉਹਨਾਂ ਨੂੰ ਸੁਨਣ ਲਈ ਲੋਕਾਂ ਦਾ ਭਾਰੀ ਇਕੱਠ ਉਮੜਿਆ ਸੀ। ਮਹਿਮਾਨਾਂ ਨੇ ਵਾਰੀ ਵਾਰੀ ਆਪਣੇ ਨਗਮੇ ਅਤੇ ਕਵਿਤਾਵਾਂ ਪੇਸ਼ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਹਿਫਿਲ ਖੂਬ ਸਜੀ। ਦਰਸ਼ਕਾਂ ਵਿੱਚੋਂ ਇੱਕ ਸੱਜਣ ਖੜਾ ਹੋਇਆ ਅਤੇ ਇੱਕ ਕਵੀ ਨੂੰ ਕਹਿਣ ਲੱਗਾ ਕੇ ਉਹ ਉਹਨਾਂ ਦੀਆਂ ਸਾਰੀਆ ਕਵਿਤਾਵਾਂ ਪੜ੍ਹਦਾ ਹੈ ਅਤੇ ਉਹ ਵੀ ਉਹਨਾਂ ਦੇ ਬੋਲਣ ਦੇ ਅੰਦਾਜ਼ ਵਿੱਚ। ਅੱਜ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ। ਉਸ ਨੇ ਇੱਕ ਕਵਿਤਾ ਉਹਨਾਂ ਦੇ ਅੰਦਾਜ਼ ਵਿੱਚ ਸੁਣਾਈ। ਦੂਜੇ ਬੈਠੇ ਮਹਿਮਾਨਾਂ ਨੇ ਖੁਸ਼ ਹੋ ਕੇ ਤਾੜੀਆਂ ਵਜਾਈਆਂ। ਉਹ ਜਿਸ ਕਵੀ ਦੀ ਨਕਲ ਕਰ ਰਿਹਾ ਸੀ ਉਹ ਖੜੇ ਹੋਏ ਅਤੇ ਮੁਸਕਰਾ ਕੇ ਉਸਨੂੰ ਸਟੇਜ਼ ਉੱਤੇ ਆਉਂਣ ਲਈ ਕਿਹਾ। ਉਹਨਾਂ ਨੇ ਉਸਦੀ ਪ੍ਰਸ਼ੰਸਾ ਕੀਤੀ, ਪਰ ਉਹਨਾਂ ਦੀ ਨਕਲ ਨਾ ਕਰਨ ਲਈ ਕਿਹਾ। ਇੰਨੀ ਵਧੀਆ ਨਕਲ਼ ਕਰਨ ਦੇ ਬਾਵਜੂਦ ਲੋਕ 'ਤੇ ਦੂਜੇ ਮਹਿਮਾਨ ਇਹ ਸਭ ਸੁਣ ਕੇ ਹੈਰਾਨ ਹੋ ਗਏ ਅਤੇ ਉਹਨਾਂ ਤੋਂ ਇਸਦਾ ਕਾਰਨ ਪੁੱਛਣ ਲੱਗੇ। ਉਹਨਾਂ ਦੇ ਜ਼ੋਰ ਪਾਉਣ ਤੇ ਉਸ ਪ੍ਰਸਿੱਧ ਕਵੀ ਨੇ ਜ਼ਵਾਬ ਦਿੱਤਾ.... . . . . .
ਮੈਨੂੰ ਪਤਾ ਹੈ ਕਿ ਇਸਨੇ ਵਧੀਆ ਕਵਿਤਾ ਪੇਸ਼ ਕੀਤੀ ਹੈ, ਸ਼ਾਇਦ ਮੈਥੋਂ ਵੀ ਵਧੀਆ...
ਬੇਸ਼ੱਕ ਇਹ ਬਹੁਤ ਵਧੀਆ ਕਵੀ ਹੈ। ਪਰ ਜੇ ਇਹ ਮੇਰੀ ਨਕਲ਼ ਕਰਦਾ ਰਿਹਾ ਤਾਂ ਇਹ ਖੁਦ ਨੂੰ ਗਵਾ ਦੇਵੇਗਾ। ਇਸਦਾ ਖੁਦ ਦਾ ਅੰਦਾਜ਼ ਛੁਪਿਆ ਹੀ ਰਹਿ ਜਾਵੇਗਾ ਅਤੇ ਲੋਕ ਇਸਨੂੰ ਸਿਰਫ਼ ਨਕਲ਼ੀਆ ਹੀ ਕਹਿਣਗੇ। ਪਰ ਜੇਕਰ ਇਸਨੇ ਆਪਣੇ ਖੁਦ ਦੇ ਅੰਦਾਜ਼ ਨੂੰ ਪਹਿਚਾਣ ਲਿਆ ਤਾਂ ਇਹ ਆਉਂਣ ਵਾਲੇ ਕੱਲ ਦਾ ਇੱਕ ਪ੍ਰਸਿੱਧ ਕਵੀ ਹੋਵੇਗਾ। ☺
Hash tags... #quote #quotes #blog #personalblogs_ #insta #instagram #instaquote #tbt #follow #single #punjabi #love #tweegram #fact #facts #instafact #instafacts #enjoy #singh #kaur #fun #time ##motivation #life #like4like #likeforlike #thoughts #faith #manibrar_16 #instapunjabi

Most Popular Instagram Hashtags